ਮਾਨਸਾ ਵਿਚ ਕਤਲ ਕੀਤੇ ਗਏ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਝੋਟੇ ਦਾ ਅੱਜ ਦੀਵਾਲੀ ਵਾਲੇ ਦਿਨ ਅੰਤਿਮ ਸਸਕਾਰ ਕੀਤਾ ਗਿਆ। ਪਿਤਾ ਭੀਮ ਸਿੰਘ ਤੇ ਦੋਵੇਂ ਪੁੱਤਰਾਂ ਅੰਗਦਵੀਰ ਤੇ ਹਰਫਤੇਹ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਖੇਤ ਵਿਚ ਲਿਆਂਦਾ ਗਿਆ। ਇਸ ਦੌਰਾਨ ਦੋਵਾਂ ਪੁੱਤਰਾਂ ਨੇ ‘ਪਰਵਿੰਦਰ ਝੋਟਾ ਅਮਰ ਰਹੇ’ ਦੇ ਜੈਕਾਰੇ ਲਗਾਏ।
ਇਸ ਮੌਕੇ ਪਰਵਿੰਦਰ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਦੇ ਭਾਵੁਕ ਹੋ ਗਏ ਤੇ ਉਨ੍ਹਾਂ ਕਿਹਾ ਕਿ ਜੋ ਵੀ ਦੁਨੀਆ ‘ਤੇ ਆਉਂਦਾ ਹੈ ਉਸਨੇ ਇੱਕ ਦਿਨ ਜਾਣਾ ਹੀ ਹੈ। ਭਾਵੇਂ ਮਨੁੱਖਤਾ ਹੈ, ਜੀਵ-ਜੰਤੂ ਹੈ ਜਾਂ ਬਨਸਪਤੀ ਹੈ, ਉਸਨੇ ਅਖੀਰ ‘ਤੇ ਮਿੱਟੀ ਹੋਣਾ ਹੀ ਹੈ। ਸਫਲ ਜਨਮ ਉਨ੍ਹਾਂ ਦਾ ਹੈ ਜੋ ਆਪਣੇ ਦੇਸ਼ ਤੇ ਧਰਮ ਲਈ ਕੁਝ ਨਾ ਕੁਝ ਕਰਕੇ ਜਾਂਦੇ ਹਨ। ਉਹ ਆਪਣੀਆਂ ਅਗਲੀਆਂ-ਪਿਛਲੀਆਂ ਪੀੜੀਆਂ ਲਈ ਮਾਣ ਪ੍ਰਾਪਤ ਕਰਕੇ ਜਾਂਦੇ ਹਨ। ਮੌਤ ਦੇ 26 ਦਿਨਾਂ ਬਾਅਦ ਅੱਜ ਝੋਟੇਦਾ ਸਸਕਾਰ ਚਕੇਰੀਆਂ ਰੋਡ ‘ਤੇ ਉਨ੍ਹਾਂ ਦੇ ਖੇਤਾਂ ਵਿਚ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਥੇ ਪਹੁੰਚੇ। ਝੋਟੇ ਦੇ ਪੁੱਤਰਾਂ ਨੇ ‘ਪਰਵਿੰਦਰ ਝੋਟਾ ਅਮਰ ਰਹੇ’ ਦੇ ਜੈਕਾਰੇ ਲਾਏ ਤੇ ਇਸ ਮਗਰੋਂ ਅਰਦਾਸ ਕੀਤੀ ਗਈ ਤੇ ਝੋਟੇ ਦਾ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : 5 ਤੱਤਾਂ ‘ਚ ਵਿਲੀਨ ਹੋਏ ਪਰਵਿੰਦਰ ਝੋਟਾ, ਨਮ ਅੱਖਾਂ ਨਾਲ ਪਿਤਾ ਤੇ ਪੁੱਤਰਾਂ ਨੇ ਦਿੱਤੀ ਅਗਨੀ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਪੀਜੀਆਈ ਵਿਚ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਅੱਜ ਸਵੇਰੇ 5 ਵਜੇ ਝੋਟੇ ਦੀ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪੀ ਗਈ। ਚੰਡੀਗੜ੍ਹ ਤੋਂ ਮਾਨਸਾ ਪਹੁੰਚਣ ਤੱਕ ਮ੍ਰਿਤਕ ਦੇਹ ਨੂੰ ਥਾਂ-ਥਾਂ ਲੋਕਾਂ ਨੇ ਅੰਤਿਮ ਦਰਸ਼ਨ ਕਰਕੇ ਸ਼ਰਧਾਂਜਲੀ ਦਿੱਤੀ ਤੇ ਫੁੱਲ ਬਰਸਾਏ। ਫੁੱਲਾਂ ਨਾਲ ਸਜੀ ਵਿਸ਼ੇਸ਼ ਐਂਬੂਲੈਂਸ ਰਾਹੀਂ ਝੋਟੇ ਦੇ ਮ੍ਰਿਤਕ ਦੇਹ ਨੂੰ ਮਾਨਸਾ ਲਿਆਂਦਾ ਗਿਆ। ਇਸ ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਉਸ ‘ਤੇ ਝੋਟੇ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। 13 ਅਕਤੂਬਰ ਨੂੰ ਨਸ਼ਾ ਵੇਚਣ ਦੇ ਵਿਰੋਧ ਕਰਨ ‘ਤੇ ਕੈਮਿਸਟ ਨੇ ਗੋਲੀਆਂ ਮਾਰ ਕੇ ਝੋਟੇ ਦਾ ਕਤਲ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








