ਜਲੰਧਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਿਨਾਂ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਅੱਜ, 12 ਨਵੰਬਰ 2026 ਨੂੰ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਗਈ ਹੈ। ਇਸ ਯਾਤਰਾ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਹਰੀ ਝੰਡੀ ਦਿਖਾ ਕੇ ਕੀਤੀ।
ਜਵਾਨੀ ਸੰਭਾਲ ਸਾਈਕਲ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸਚਿਨ ਪਾਇਲਟ, ਪਰਗਟ ਸਿੰਘ ਤੇ ਚਰਨਜੀਤ ਚੰਨੀ ਸਣੇ ਕਈ ਕਾਂਗਰਸੀ ਆਗੂ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ। ਸਵੇਰੇ 11:00 ਵਜੇ ਚਮਕੌਰ ਸਾਹਿਬ ਸਟੇਡੀਅ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ। ਇਸ ਤੋਂ ਬਾਅਦ ਸਾਈਕਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਪਹਿਲੇ ਦਿਨ ਦਾ ਸਫ਼ਰ ਖਮਾਣੋਂ ਹੁੰਦੇ ਹੋਏ ਸਮਰਾਲਾ ਵਿਖੇ ਰਾਤ ਦੇ ਠਹਿਰਾਅ ਨਾਲ ਸਮਾਪਤ ਹੋਵੇਗਾ। ਇਸ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਅਤੇ ਸੂਬੇ ਦੇ ਲੋਕਾਂ ਦੇ ਦੁੱਖ-ਦਰਦ ਅਤੇ ਮਸਲਿਆਂ ਨੂੰ ਸਮਝਣਾ ਹੈ।
ਇਸ ਯਾਤਰਾ ਦੀ ਸ਼ੁਰੂਆਤ ਦੌਰਾਨ ਚਨਜੀਤ ਚੰਨੀ ਨੇ ਕਿਹਾ ਕਿਹਾ- “ਇਹ ਯਾਤਰਾ ਸਿਰਫ਼ ਮੇਰੀ ਨਹੀਂ ਸਗੋਂ ਪੂਰੀ ਕਾਂਗਰਸ ਦੀ ਯਾਤਰਾ ਹੈ। ਸਾਈਕਲ ਯਾਤਰਾ ਵਿੱਚ ਸ਼ਾਮਲ ਹੋਣ ਆਏ ਸਾਰੇ ਯਾਤਰੀਆਂ ਦਾ ਸਵਾਗਤ ਹੈ। ਅੱਜ ਯਾਤਰੀ ਜ਼ਿਆਦਾ ਹੋ ਗਏ ਅਤੇ ਸਾਈਕਲ ਘੱਟ ਪੈ ਗਏ ਹਨ। ਇਹ ਕਾਂਗਰਸ ਪਾਰਟੀ ਦੀ ਲਹਿਰ ਹੈ। ਅਸੀਂ ਪੰਜਾਬ ‘ਚੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਖਤਮ ਕਰਾਂਗੇ।
ਇਹ ਵੀ ਪੜ੍ਹੋ : ਮੰਡਲਾ-ਰਾਏਪੁਰ ਹਾਈਵੇਅ ‘ਤੇ ਦੋ ਕਾਰਾਂ ਦੀ ਟੱ/ਕਰ, 8 ਲੋਕ ਜ਼ਖਮੀ; CCTV ‘ਚ ਕੈਦ ਹੋਇਆ ਹਾ/ਦਸਾ
ਕਾਂਗਰਸ ਦੀ ਸਾਈਕਲ ਰੈਲੀ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਇੱਕ ਟੀਮ ਹੈ ਤੇ ਟੀਮ ਤੋਂ ਬਿਨ੍ਹਾਂ ਕੁਝ ਵੀ ਨਹੀਂ ਹੁੰਦਾ। ਅਸੀਂ ਸਾਈਕਲ ‘ਤੇ ਵੀ ਚੱਲਾਂਗੇ, ਬੱਸ ਤੇ ਵੀ ਚੱਲਾਂਗੇ ਅਤੇ ਲੋੜ ਪਈ ਤਾਂ ਪੈਦਲ ਵੀ ਚੱਲਾਂਗੇ। ਪੰਜਾਬ ਨੂੰ ਮੁੜ੍ਹ ਪੰਜਾਬੀਆਂ ਦਾ ਬਣਾਉਣਾ ਹੈ। ਇਸ ਲਈ ਪੰਜਾਬ ਦੇ ਨਾਲ ਖੜ੍ਹੇ ਹਾਂ। ਇਹ ਸਾਈਕਲ ਯਾਤਰਾ ਇਨਸਾਫ ਰੈਲੀ ਦਾ ਹੀ ਹਿੱਸਾ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਪੰਜਾਬੀ ਇਸ ਯਾਤਰਾ ‘ ਚ ਸ਼ਾਮਲ ਹੋਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








