ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਸ਼ਨੀਵਾਰ ਰਾਤ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੇ ਓਰਾ ਟੂਰ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਗਾਣੇ ਨੂੰ ਲੈ ਕੇ ਵਿਰੋਧ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ। ਦਿਲਜੀਤ ਨੇ ਜਵਾਬ ਦੇਣ ਦੇ ਨਾਲ ਹੀ ਸਵਾਲ ਵੀ ਪੁੱਛਿਆ ਕਿ ਜਦੋਂ ਕੋਲਡਪਲੇ ਬੈਂਡ ਭਾਰਤ ਆਉਂਦਾ ਹੈ ਅਤੇ “ਆਈ ਐਮ ਫੀਲਿੰਗ ਡ੍ਰੰਕ ਐਂਡ ਹਾਈ” ਗਾਉਂਦਾ ਹੈ, ਤਾਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ। ਮੇਰੇ ਗੀਤਾਂ ਨੂੰ ਸਟੇਜ ‘ਤੇ ਵਜਾਉਣ ‘ਤੇ ਪਹਿਲਾਂ ਹੀ ਪਾਬੰਦੀ ਹੈ। ਉਸਦੇ ਲਈ ਦੋਹਰਾ ਮਾਪਦੰਡ ਕਿਉਂ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਅਹਿਮਦਾਬਾਦ ਸ਼ੋਅ ਤੋਂ ਪਹਿਲਾਂ, ਪ੍ਰਸ਼ਾਸਨ ਨੇ ਪਹਿਲਾਂ ਹੀ ਦਿਲਜੀਤ ਨੂੰ “ਪੰਜ ਤਾਰਾ ਹੋਟਲ,” “ਕੇਸ,” ਅਤੇ “ਪਟਿਆਲਾ ਪੈੱਗ” ਵਰਗੇ ਗੀਤ ਗਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਨਸ਼ੇ ਦੀ ਦੁਰਵਰਤੋਂ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਦੇ ਹਨ। ਇਸ ਤੋਂ ਬਾਅਦ, ਦਿਲਜੀਤ ਨੇ ਦੋਸ਼ ਲਗਾਇਆ ਕਿ ਭਾਰਤੀ ਕਲਾਕਾਰਾਂ ਵਿਰੁੱਧ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਦਿਨ-ਦਿਹਾੜੇ ਫਾ/ਇ/ਰਿੰਗ, 1 ਦੀ ਮੌਤ, 3 ਜ਼ਖਮੀ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹ.ਮ/ਲੇ ਦੀ ਵਜ੍ਹਾ
ਦਿਲਜੀਤ ਦੋਸਾਂਝ ਨੇ ਕਿਹਾ- “ਮੇਰਾ ਜਨਮ ਭਾਰਤ ਵਿੱਚ ਹੋਇਆ ਸੀ, ਅਤੇ ਮੇਰੇ ਸੰਗੀਤਕਾਰ ਵੀ ਭਾਰਤੀ ਹਨ। ਜਦੋਂ ਕਿਸੇ ਨੂੰ ਕਿਸੇ ਵਿਦੇਸ਼ੀ ਗਾਇਕ ਦੇ ਨਸ਼ੀਲੇ ਪਦਾਰਥਾਂ ਵਾਲੇ ਗੀਤਾਂ ਨਾਲ ਕੋਈ ਸਮੱਸਿਆ ਨਹੀਂ ਹੈ, ਤਾਂ ਕਿਸੇ ਭਾਰਤੀ ਕਲਾਕਾਰ ਦੇ ਗੀਤਾਂ ਨਾਲ ਕੋਈ ਸਮੱਸਿਆ ਕਿਉਂ ਹੈ? ਵਿਦੇਸ਼ੀ ਗਾਉਣ ਦਾ ਦਿੱਕਤ ਨਹੀਂ ਪਤ ਜੇਕਰ ਦਿਲਜੀਤ ਗਾਉਂਦਾ ਹੈ, ਤਾਂ ਦਿੱਕਤ ਹੈ। ਮੇਰੇ ‘ਤੇ ਪਾਬੰਦੀਆਂ ਲਾਉਣ ਵਾਲਿਆਂ ਨੂੰ ਵੀ ‘ਲਵ ਯੂ’ ਆ। ਪਰ ਜੇ ਮੈਨੂੰ ਛੇੜੋਗੇ ਤਾਂ ਮੈਂ ਜਵਾਬ ਜ਼ਰੂਰ ਦਿਆਂਗਾ। ਮੈਨੂੰ ਛੇੜੋ ਨਾ, ਮੈਂ ਪ੍ਰੋਗਰਾਮ ਕਰਾਂਗਾ, ਟੈਕਸ ਦਿਆਂਗਾ ਤੇ ਚਲਾ ਜਾਵਾਂਗਾ। ਮੈਂ ਪੂਰੀ ਦੁਨੀਆ ਵਿੱਚ ਪੰਜਾਬੀ ਸੰਗੀਤ ਨੂੰ ਫੈਲਾਵਾਂਗਾ। ਜਿਸ ਨਾਲ ਪੰਗੇ ਲੈ ਰਹੇ ਹੋ ਉਹ ਬੰਦਾ ਇਥੋਂ ਕਦੋਂ ਦਾ ਜਾ ਚੁੱਕਿਆ ਹੈ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








