cara ashley breakup: ਮਾਡਲ ਕਾਰਾ ਡੇਲੇਵਿੰਗਨੇ ਅਤੇ ਅਦਾਕਾਰਾ ਐਸ਼ਲੇ ਬੈਨਸਨ ਲਗਭਗ ਦੋ ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ ਅਲੱਗ ਹੋ ਗਏ ਹਨ। ਸੂਤਰਾਂ ਨੇ ਦੱਸਿਆ ਹੈ ਕਿ ਅਪ੍ਰੈਲ ਦੀ ਸ਼ੁਰੂਆਤ ਵਿੱਚ ਦੋਨਾਂ ਦੇ ਵਿੱਚ ਰਿਸ਼ਤਾ ਖਤਮ ਹੋ ਗਿਆ ਸੀ। ਰਿਪੋਰਟ ਦੇ ਅਨੁਸਾਰ ਦੋਨਾਂ ਨੇ ਅਪ੍ਰੈਲ ‘ਚ ਹੀ ਆਪ ਰਿਸ਼ਤੇ ਨੂੰ ਖਤਮ ਕਰ ਦਿੱਤਾ ਸੀ। ਕਾਰਾ ਇਸ ਕੁਆਰੰਟਾਇਨ ਦੇ ਸਮੇਂ ਵਿੱਚ ਆਪਣੇ ਦੋਸਤ ਮਾਰਗਰੇਟ ਕਵਾਲਲੀ ਅਤੇ ਉਨ੍ਹਾਂ ਦੀ ਭੈਣ ਰਾਇਲੀ ਦੇ ਨਾਲ ਨਾਲ ਕੇਰਬਰ ਸਾਹਿਤ ਬਾਕੀ ਦੋਸਤਾਂ ਦੇ ਨਾਲ ਸਮਾਂ ਬਿਤਾ ਰਹੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਾਰਾ ਅਤੇ ਏਸ਼ਲੇ ਦੇ ਰਿਸ਼ਤੇ ਵਿੱਚ ਹਮੇਸ਼ਾਂ ਤੋਂ ਲੜਾਈਆਂ ਹੁੰਦੀਆਂ ਆ ਰਹੀਆਂ ਸਨ ਪਰ ਹੁਣ ਇਹ ਸਭ ਖਤਮ ਹੋ ਗਿਆ ਹੈ।
ਦੋਨੋਂ ਪਹਿਲੀ ਵਾਰ ਉਦੋਂ ਇਕੱਠੇ ਦੇਖੇ ਗਏ ਸਨ ਜਦੋਂ ਉਹ ਅਗਸਤ 2018 ‘ਚ ਲੰਦਨ ਦੇ ਹੀਥਰੋ ਬੱਸ ਸਟਾਪ ‘ਤੇ ਦੋਨਾਂ ਨੂੰ ਲਿਪ ਲਾਕ ਕਰਦੇ ਦੇਖਿਆ ਗਿਆ ਸੀ। ਕਾਰਾ ਨੇ 2019 ਵਿੱਚ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਬਾਅਦ ਹੀ ਇਹ ਜੋੜੀ ਆਪਣੇ ਰਿਲੇਸ਼ਨ ਅਤੇ ਕੈਮਿਸਟਰੀ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਰਹਿਣ ਲੱਗੀ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਦੋਨੋਂ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨੋਂ ਸਿਤਾਰਿਆਂ ਦੀ ਸੋਸ਼ਲ ਮਿਲੇ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।