bollywood celebs plastic surgery:ਬਾਲੀਵੁੱਡ ਵਿੱਚ ਇੱਕ ਤੋਂ ਵੱਧ ਕੇ ਇੱਕ ਅਦਾਕਾਰਾਂ ਮੌਜੂਦ ਹਨ ਇਹਨਾਂ ਵਿੱਚੋਂ ਕਈ ਅਦਾਕਾਰਾਂ ਅਜਿਹੀਆਂ ਵੀ ਹਨ ਜੋ ਜਮਾਦਰੂ ਹੀ ਬਹੁਤ ਸੋਹਣੀਆਂ ਹਨ। ਪਰ ਕਈ ਅਦਾਕਾਰਾਂ ਅਜਿਹੀਆਂ ਵੀ ਹਨ ਜੋ ਆਪਣੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਪਲਾਸਟਿਕ ਸਰਜ਼ਰੀ ਦਾ ਸਹਾਰਾ ਲੈਂਦੀਆਂ ਹਨ ਪਰ ਕੁਝ ਨੂੰ ਤਾਂ ਪਲਾਸਟਿਕ ਸਰਜਰੀ ਰਾਸ ਆ ਗਈ ਹੈ ਪਰ ਕੁਝ ਹੀਰੋਇਨਾਂ ਦਾ ਕਰੀਅਰ ਇਸ ਸਰਜਰੀ ਨੇ ਵਿਗਾੜ ਵੀ ਦਿੱਤਾ ਹੈ।
ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਕੋਇਨਾ ਮਿਤਰਾ ਦਾ। ਇਹ ਉਹ ਸਮਾਂ ਸੀ ਜਦੋਂ ਇਸ ਅਦਾਕਾਰਾ ਕੋਲ ਕਈ ਫ਼ਿਲਮਾਂ ਤੇ ਆਈਟਮ ਨੰਬਰ ਸਨ, ਪਰ ਪਲਾਸਟਿਕ ਸਰਜਰੀ ਤੋਂ ਬਾਅਦ ਇਸ ਹੀਰੋਇਨ ਦਾ ਕਰੀਅਰ ਬਰਬਾਦ ਹੋ ਗਿਆ ਹੈ। ਕੋਇਨਾ ਨੇ ਆਪਣੇ ਨੱਕ ਦੀ ਸ਼ੇਪ ਨੂੰ ਠੀਕ ਕਰਨ ਲਈ ਸਰਜਰੀ ਦਾ ਸਹਾਰਾ ਲਿਆ ਸੀ । ਸਰਜਰੀ ਤੋਂ ਬਾਅਦ ਕੋਇਨਾ ਨੇ ਆਪਣੀ ਖੂਬਸੂਰਤੀ ਗਵਾ ਲਈ ਤੇ ਫ਼ਿਲਮ ਮੇਕਰਸ ਨੇ ਉਹਨਾਂ ਨੂੰ ਕੰਮ ਦੇਣਾ ਬੰਦ ਕਰ ਦਿੱਤਾ ।
ਸਲਮਾਨ ਖਾਨ ਨਾਲ ਕੰਮ ਮਰ ਚੁੱਕੀ ਆਈਸ਼ਾ ਟਾਕਿਆ ਵੀ ਆਪਣੀ ਖ਼ੂਬਸੂਰਤੀ ਵਧਾਉਣ ਦੇ ਚੱਕਰ ਵਿੱਚ ਆਪਣੇ ਚਿਹਰੇ ਨਾਲ ਖਿਲਵਾੜ ਕਰ ਚੁੱਕੀ ਹੈ। ਸਾਲ 2009 ਵਿੱਚ ਆਇਸ਼ਾ ਸਲਮਾਨ ਖ਼ਾਨ ਨਾਲ ਫ਼ਿਲਮ ਵਾਂਟੇਡ ਵਿੱਚ ਨਜ਼ਰ ਆਈ ਸੀ । ਆਇਸ਼ਾ ਨੇ ਆਪਣੇ ਬੁੱਲਾਂ ਤੇ ਨੱਕ ਦੀ ਸਰਜਰੀ ਕਰਵਾਈ ਸੀ, ਸਰਜਰੀ ਤੋਂ ਬਾਅਦ ਆਇਸ਼ਾ ਵੱਖਰੀ ਦਿਖਾਈ ਦੇਣ ਲੱਗੀ, ਜਿਸ ਕਰਕੇ ਉਸ ਨੂੰ ਵੀ ਫ਼ਿਲਮਾਂ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਤੇ ਅੱਜ ਉਹ ਗੁੰਮਨਾਮ ਹੈ।
ਆਪਣੀਆ ਬੋਲਡ ਤਸਵੀਰਾਂ ਕਰਕੇ ਜਾਣੀ ਜਾਂਦੀ ਮਾਡਲ ਤੇ ਅਦਾਕਾਰਾ ਸੋਫੀਆ ਨੇ ਵੀ ਆਪਣੇ ਬੁੱਲਾਂ ਦੀ ਸਰਜਰੀ ਕਰਵਾਈ ਸੀ ਪਰ ਹੌਲੀ ਹੌਲੀ ਉਹਨਾਂ ਦੇ ਬੁੱਲ ਭੱਦੇ ਦਿਖਾਈ ਦੇਣ ਲੱਗੇ, ਜਿਸ ਕਰਕੇ ਉਹਨਾਂ ਨੂੰ ਵੀ ਕੰਮ ਮਿਲਣਾ ਬੰਦ ਹੋ ਗਿਆ। ਸੋਫੀਆ ਅਕਸਰ ਆਪਣੀ ਲੁੱਕ ਨੂੰ ਲੈ ਕੇ ਟਰੋਲ ਹੁੰਦੀ ਰਹਿੰਦੀ ਹੈ। ਬਾਲੀਵੁਡ ਅਦਾਕਰ ਰਣਬੀਰ ਕਪੂਰ ਦੀ ਫ਼ਿਲਮ ਬਚਨਾ ਏ ਹਸੀਨੋ ਵਿੱਚ ਦਿਖਾਈ ਦੇਣ ਵਾਲੀ ਮਨੀਸ਼ਾ ਵੀ ਲੰਮੇ ਸਮੇਂ ਤੋਂ ਫ਼ਿਲਮਾਂ ਵਿੱਚ ਦਿਖਾਈ ਨਹੀਂ ਦਿੱਤੀ ਕਿਉਂਕਿ ਉਹਨਾਂ ਨੇ ਵੀ ਆਪਣੇ ਨੱਕ ਦੀ ਸਰਜਰੀ ਕਰਵਾਈ ਸੀ। ਜਿਸ ਦਾ ਅਸਰ ਉਹਨਾਂ ਦੀ ਲੁੱਕ ਤੇ ਪਿਆ ਸੀ। ਮਨੀਸ਼ਾ ਨੇ ਸਰਜਰੀ ਵਾਲੀ ਗੱਲ ਕਦੇ ਨਹੀਂ ਕਬੂਲੀ ਪਰ ਉਹਨਾਂ ਦੇ ਚਿਹਰੇ ਨੂੰ ਦੇਖਕੇ ਫਰਕ ਪਤਾ ਲੱਗ ਹੀ ਜਾਂਦਾ ਹੈ।