Royal Enfield’s unique: ਰਾਇਲ ਐਨਫੀਲਡ ਦੇ ਚਾਹਵਾਨ ਦੁਨੀਆਂ ਦੇ ਹਰ ਕੋਨੇ ‘ਚ ਮਿਲ ਜਾਂਦੇ ਹਨ , ਅਜਿਹੇ ‘ਚ ਥਾਈਲੈਂਡ ‘ਚ ਵੀ ਆਪਣੀ ਪਛਾਣ ਨੂੰ ਬਣਾਉਣ ਲਈ ਵਿਲੱਖਣ ਤਰ੍ਹਾਂ ਦਾ ਚਲਦਾ-ਫਿਰਦਾ ਸ਼ੋਅਰੂਮ ਖੋਲਿਆ ਹੈ ਜੋ ਇਟਾਂ ਅਤੇ ਸਿਮਟ ਦੀ ਥਾਂ ਇਕ ਸ਼ਿੱਪ ਦੇ ਕੰਟੇਨਰ ਨਾਲ ਬਣਾਇਆ ਗਿਆ ਹੈ। ਜਿਸਨੂੰ ਆਸਾਨੀ ਵੱਖ ਕਰ ਕੀਤੇ ਵੀ ਲਿਜਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਥਾਂ ਦੁਬਾਰਾ ਲਗਾਇਆ ਜਾ ਸਕਦਾ ਹੈ।
ਥਾਈਲੈਂਡ ਦੇ ਸ਼ਹਿਰ ਚਿਯਾਂਗ ਰਾਏ ‘ਚ ਮੌਜੂਦ ਇਸ ਸ਼ੋਅਰੂਮ ਰਾਹੀਂ ਹੀ ਹੁਣ ਮੋਟਰਸਾਈਕਲਾਂ ਦੀ ਬੁਕਿੰਗ ਤੇ ਡਲਿਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਖਾਸ ਸ਼ੋਅਰੂਮ ਦੀਆਂ ਤਸਵੀਰਾਂ ਟਵੀਟ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਬੀਤੇ 4 ਸਾਲ ਤੋਂ ਥਾਈਲੈਂਡ ‘ਚ ਕੰਮ ਕਰ ਰਿਹਾ ਹੈ ਅਤੇ ਕੰਪਨੀ ਨੇ ਅਪਣਾ ਪਹਿਲਾ 650 ਟਵਿਨ ਮੋਟਰਸਾਈਕਲ ਵੀ ਇਥੇ ਹੀ ਲਾਂਚ ਕੀਤਾ ਸੀ।ਹੁਣ ਤੱਕ ਰਾਇਲ ਐਨਫੀਲਡ ਦੇ ਕੁਲ 9 ਡੀਲਰਸ਼ਿੱਪ ਅਤੇ 6 ਅਧਿਕਾਰਤ ਸਰਵਿਸ ਸੈਂਟਰ ਥਾਈਲੈਂਡ ‘ਚ ਮੌਜੂਦ ਹਨ।