ਲਾਕਡਾਊਨ ਵਿੱਚ ਖੁਦ ਨੂੰ ਖੁਸ਼ ਅਤੇ ਪਾਜ਼ੀਟਿਵ ਰੱਖਣ ਦੇ ਲਈ ਹਿਮਾਂਸ਼ੀ ਡਾਂਸ ਕਰਦੀ ਹੈ। ਹਿਮਾਂਸ਼ੀ ਨੂੰ ਡਾਂਸ ਕਰਨਾ ਬਹੁਤ ਪਸੰਦ ਹੈ। ਹਿਮਾਂਸ਼ੀ ਸੋਸ਼ਲ ਮੀਡੀਆ ‘ਤੇ ਵੀ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ ਪੇਸ਼ੇ ਤੋਂ ਹਿਮਾਂਸ਼ੀ ਸਿੰਗਰ ਅਤੇ ਅਦਾਕਾਰਾ ਹੈ। ਹੁਣ ਵੀ ਹਿਮਾਂਸ਼ੀ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਉਹ ਡਾਂਸ ਕਰਦੀ ਦਿਖ ਰਹੀ ਸੀ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਮੈਨੂੰ ਯਾਦ ਹੈ ਬਚਪਨ ਵਿੱਚ ਮੈਂ ਹਮੇਸ਼ਾ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਵਾਲੀ ਰਹੀ ਹਾਂ।
ਜਦ ਮੈਂ ਦੁੱਖੀ ਹੁੰਦੀ ਹਾਂ ਤਾਂ ਮੈਂ ਸਿੱਧਾ ਨਹੀਂ ਬੈਠ ਪਾਉਂਦੀ ਅਤੇ ਜਦ ਖੁਸ਼ ਹੁੰਦੀ ਤਾਂ ਮੈਂ ਡਾਂਸ ਕਰਦੀ ਹੈ। ਮੈਂ ਇਕੱਲੀ ਅਤੇ ਆਪਣੇ ਦੋਸਤਾਂ ਦੇ ਨਾਲ ਡਾਂਸ ਕਰਨਾ ਬਹੁਤ ਪਸੰਦ ਕਰਦੀ ਹਾਂ। ਜਿੰਨਾ ਜ਼ਿਆਦਾ ਉਨਾ ਵਧੀਆ ਪਰ ਲਾਕਡਾਊਨ ਦੇ ਕਾਰਨ ਅਸੀਂ ਆਪਣੇ ਘਰਾਂ ਵਿੱਚ ਫਸੇ ਹੋਏ ਹਾਂ ਪਰ ਜਿਵੇਂ ਮੈਂ ਕਿਹਾ ਕਿ ਮੈਨੂੰ ਆਪਣੇ ਜੀਵਨ ਵਿੱਚ ਕੁੱਝ ਮੂਵਮੈਂਟ ਦੀ ਜ਼ਰੂਰਤ ਹੈ ਅਤੇ ਇਸ ਲਈ ਮੈਂ ਉਨ੍ਹਾਂ ਗੀਤਾਂ ‘ਤੇ ਰੋਜ਼ਾਨਾ ਡਾਂਸ ਕਰਦੀ ਹਾਂ, ਉਹ ਮੈਨੂੰ ਪਸੰਦ ਹੈ ਅਤੇ ਉਹ ਹਮੇਸ਼ਾ ਖ਼ੁਸ਼ ਅਤੇ ਪਾਜ਼ੀਟਿਵ ਰਹਿਣ ਵਿੱਚ ਮੇਰੀ ਮਦਦ ਕਰਦਾ ਹੈ।