Himanshi Khurana Kinnaur Kailash: ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ, ਮਾੱਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਆਪਣੇ ਸੋਸ਼ਲ਼ ਮੀਡੀਆ ਹੈਂਡਲ ਦੇ ਜਰਿਏ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਦ ਨਾਲ ਜੁੜੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।

ਇਸ ਵਿਚਾਲੇ ਹਿਮਾਂਸ਼ੀ ਵੱਲੋਂ ਖਾਸ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਹ ਹਿਮਾਚਲ ਦੇ ਕਿਨੌਰ ਕੈਲਾਸ਼ ਦੇ ਦਰਸ਼ਨ ਕਰਨ ਪੁੱਜੀ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਵੱਲੋਂ ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੀ ਗਏ ਵੀਡੀਓ ਅਤੇ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਸ਼ੇਅਰ ਕਰ ਹਿਮਾਂਸ਼ੀ ਨੇ ਕੈਪਸ਼ਨ ਵਿੱਚ ਲਿਖਿਆ, Kinnaur Kailash… ਇਸ ਦੌਰਾਨ ਅਦਾਕਾਰਾ ਨੇ ਕਿਨੌਰ ਕੈਲਾਸ਼ ਦਾ ਖੂਬਸੂਰਤ ਨਜ਼ਾਰਾ ਪ੍ਰਸ਼ੰਸਕਾਂ ਨੂੰ ਵੀ ਦਿਖਾਇਆ। ਜਿਸ ਦੀ ਯੂਜ਼ਰਸ ਵੱਲੋਂ ਵੀ ਤਾਰੀਫ ਕੀਤੀ ਗਈ।
ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੇ ਮੁੰਬਈ ਵਿੱਚ ਆਪਣਾ ਘਰ ਖਰੀਦਿਆ ਹੈ। ਜਿਸਦੀ ਖਾਸ ਝਲਕ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੂੰ ਪਿੰਡ ਦੀ ਭੂਆ ਗੀਤ ਵਿੱਚ ਵੇਖਿਆ ਗਿਆ। ਦੱਸ ਦੇਈਏ ਕਿ ਇਹ ਗੀਤ ਫਿਲਮ ਚੀਤਾ ਸਿੰਘ ਦਾ ਹੈ। ਅਦਾਕਾਰ ਪ੍ਰਿੰਸ ਕੰਵਲਜੀਤ ਸਟਾਰਰ ਇਹ ਫਿਲਮ 1 ਸਤੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।






















