Jay Mahi daughter Tara : ਟੀਵੀ ਦੇ ਮਸ਼ਹੂਰ ਕਪਲਸ ਵਿੱਚ ਸ਼ਾਮਿਲ ਜੈ ਭਾਨੁਸ਼ਾਲੀ ਤੇ ਮਾਹੀ ਵਿੱਜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਟੀਵੀ ਅਦਾਕਾਰਾ ਮਾਹੀ ਵਿੱਜ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸਟੋਰੀ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਬੇਟੀ 10 ਮਹੀਨਿਆਂ ਦੀ ਹੋ ਗਈ ਹੈ। ਉਨ੍ਹਾਂ ਨੇ ਆਪਣੀ ਬੇਟੀ ਤਾਰਾ ਦੇ ਨਾਂਅ ਦਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੋਇਆ ਹੈ। ਜਿਸ ‘ਤੇ ਉਹ ਤਾਰਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੋ ਬੱਚੇ ਸਨ। ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਅਤੇ ਅਕਸਰ ਦੋਵੇਂ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਲਾਕਡਾਊਨ ਦੌਰਾਨ ਜੈ ਭਾਨੁਸ਼ਾਲੀ ਆਪਣੀ ਪਤਨੀ ਤੇ ਤਿੰਨੋਂ ਬੱਚਿਆਂ ਦੇ ਨਾਲ ਇਸ ਸਮੇਂ ਕੁਆਲਿਟੀ ਸਮਾਂ ਬਿਤਾ ਰਹੇ ਹਨ। ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਇੱਕ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ ‘ਚ ਰਹੇ ਸਨ ਤੇ ਦੋਵਾਂ ਨੇ ਸਾਲ 2011 ‘ਚ ਵਿਆਹ ਕਰ ਲਿਆ ਸੀ।
ਦੋਵਾਂ ਨੇ 2013 ‘ਚ ਇਕ ਡਾਂਸ ਰਿਐਲਟੀ ਸ਼ੋਅ ‘ਨੱਚ ਬੱਲੀਏ’ ‘ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀਵੀ ਸ਼ੋਅਜ਼ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਕਪਲ ਬੇਬੀ ਗਰਲ ਦੇ ਹੀ ਮਾਤਾ – ਪਿਤਾ ਬਣਨਾ ਚਾਹੁੰਦੇ ਸਨ ਤੇ ਉਹ ਖੁਸ਼ੀ ਇਹਨਾਂ ਨੂੰ ਮਿਲ ਗਈ। ਮਾਹੀ ਨੇ ਇੰਸਟਾਗ੍ਰਾਮ ‘ਤੇ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਟਵਿੰਕਲ – ਟਵਿੰਕਲ ਲਿਟਿਲ ਸਟਾਰ। ਅਸੀਂ ਇੱਕ ਮੰਨਤ ਮੰਗੀ ਸੀ ਅਤੇ ਹੁਣ ਤੁਸੀ ਇੱਥੇ ਹੋ। ਸਾਨੂੰ ਮਾਤਾ – ਪਿਤਾ ਬਣਾਉਣ ਲਈ ਤੁਹਾਡਾ ਧੰਨਵਾਦ। ਸਾਡੇ ਬੇਟੀ ਹੋਈ ਹੈ।
ਭਗਵਾਨ ਦਾ ਧੰਨਵਾਦ ਕਿ ਉਨ੍ਹਾਂ ਨੇ ਸਾਨੂੰ ਇੰਨਾ ਕੁੱਝ ਦਿੱਤਾ। ਮੇਰੀ ਜਿੰਦਗੀ ਬਦਲ ਦਿੱਤੀ। ਉੱਥੇ ਹੀ ਜੈ ਭਾਨੁਸ਼ਾਲੀ ਨੇ ਵੀ ਬੇਟੀ ਦੇ ਪੈਰ ਚੁੰਮਦੇ ਹੋਏ ਤਸਵੀਰ ਸ਼ੇਅਰ ਕੀਤੀ ਸੀ। ਇਹ ਪੋਸਟ ਸ਼ੇਅਰ ਕਰਦੇ ਹੀ ਟੀਵੀ ਸੈਲੇਬਸ ਅਤੇ ਫੈਨਜ਼ ਦੋਨਾਂ ਨੂੰ ਮਾਤਾ ਪਿਤਾ ਬਣਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਸਨ। ਦਸ ਦੇਈਏ ਕਿ ਮਾਹੀ ਅਤੇ ਜੈ ਇਸ ਤੋਂ ਪਹਿਲਾਂ ਦੋ ਬੱਚਿਆਂ – ਇੱਕ ਮੁੰਡਾ ਅਤੇ ਇੱਕ ਕੁੜੀ ਨੂੰ ਗੋਦ ਲੈ ਚੁੱਕੇ ਹਨ। ਇਹ ਬੱਚੇ ਉਨ੍ਹਾਂ ਦੇ ਕੇਅਰਟੇਕਰ ਦੇ ਹਨ। ਮਾਹੀ ਅਤੇ ਜੈ ਨੇ ਸਾਲ 2011 ਵਿੱਚ ਵਿਆਹ ਕੀਤਾ ਸੀ। ਹੁਣ ਵਿਆਹ ਦੇ 8 ਸਾਲ ਬਾਅਦ ਮਾਹੀ ਨੇ ਘਰ ਬੱਚੀ ਨੇ ਜਨਮ ਲਿਆ ਹੈ। ਇਸ ਤੋਂ ਪਹਿਲਾਂ ਮਾਹੀ ਵਿਜ ਅਤੇ ਜੈ ਭਾਨੁਸ਼ਾਲੀ ਨੇ ਇਸ ਨਵੇਂ ਮਹਿਮਾਨ ਦੇ ਆਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਖਾਸ ਤਸਵੀਰ ਸ਼ੇਅਰ ਕਰ ਇਸ ਦਾ ਐਲਾਨ ਕਰ ਦਿੱਤਾ ਸੀ। ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਮਾਹੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।