siya suicide police documents:ਟਿੱਕ ਟੌਕ ਸਟਾਰ ਸਿਆ ਕੱਕੜ ਨੇ ਫਾਹਾ ਲਗਾ ਕੇ ਆਤਮਹਤਿਆ ਕਰ ਲਈ।ਉਹ ਕੇਵਲ 16 ਸਾਲਾਂ ਦੀ ਸੀ।ਸਿਆ ਦਾ ਪਰਿਵਾਰ ਵੀ ਕਾਫੀ ਸਦਮੇ ਵਿੱਚ ਹੈ। ਖਬਰਾਂ ਅਨੁਸਾਰ ਸਿਆ ਕਾਫੀ ਡਿਪ੍ਰੈਸਡ ਰਹਿੰਦੀ ਸੀ, ਹਾਲਾਂਕਿ ਸਿਆ ਨੂੰ ਕਿਸ ਗੱਲ ਦਾ ਡਿਪ੍ਰੈਸ਼ਨ ਸੀ ਫਿਲਹਾਲ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਨੂੰ ਸਿਆ ਦੇ ਘਰ ਤੋਂ ਕੁੱਝ ਖਾਸ ਕਾਗਜਾਤ ਮਿਲੇ ਹਨ। ਫਿਲਹਾਲ ਅਜੇ ਆਤਮਹੱਤਿਆ ਦਾ ਖੁਲਾਸਾ ਨਹੀਂ ਹੋਇਆ ਹੈ।
ਸਿਆ ਸੋਸ਼ਲ ਮੀਡੀਆ ਤੇ ਕਿੰਨੀ ਮਸ਼ਹੂ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਟਿਕਟੌਕ ਤੇ ਉਨ੍ਹਾਂ ਦੇ 11 ਲੱਖ ਅਤੇ ਇੰਸਟਾਗ੍ਰਾਮ ਤੇ ਕਰੀਬ ਇੱਕ ਲੱਖ ਤੋਂ ਵੱਧ ਫੋਲੋਅਰਜ਼ ਹਨ। ਖਬਰਾਂ ਅਨੁਸਾਰ ਬੀਤੇ ਕੁੱਝ ਦਿਨਾਂ ਤੋਂ ਸਿਆ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਵੀ ਮਿਲ ਰਹੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਸਿਆ ਕੱਕੜ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਸਿਆ ਦੇ ਕੋਲ ਤੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ ਅਤੇ ਨਾ ਹੀ ਸੁਸਾਈਡ ਦੇ ਕਾਰਨਾਂ ਦਾ ਪਤਾ ਚਲ ਪਾਇਆ ਹੈ।ਜਿਲ੍ਹਾ ਪੁਲਿਸ ਉਪਯੁਕਤ ਅਮਿਤਾ ਸ਼ਰਮਾ ਦਾ ਕਹਿਣਾ ਹੈ ਕਿ ਫਿਲਹਾਲ ਪੋਸਟਮਾਰਟਮ ਕਰਵਾ ਕੇ ਸਿਆ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰਵਾਲਿਆਂ ਨੂੰ ਸੌਂਪ ਦਿੱਤਾ ਹੈ ਅਤੇ ਮਾਮਲੇ ਦੀ ਛਾਣਬੀਨ ਚਲ ਰਹੀ ਹੈ।
ਪਿਛਲੇ ਕਈ ਸਾਲਾਂ ਤੋਂ ਰਿਆ ਡਾਂਸ ਦੇ ਵੀਡੀਓ ਬਣਾ ਰਹੀ ਸੀ। ਇਨ੍ਹਾਂ ਵੀਡੀਓ ਨੂੰ ਉਹ ਟਿੱਕ ਟੌਕ ਦੇ ਇਲਾਵਾ ਇੰਸਟਾਗ੍ਰਾਮ ਅਤੇ ਯੂ-ਟਿਊਬ ਤੇ ਵੀ ਸ਼ੇਅਰ ਕਰਦੀ ਸੀ। ਉਸਨੇ ਪੂਰੇ ਕੰਮ ਦੀ ਦੇਖਰਖ ਦੇ ਲਈ ਇੱਕ ਮੈਨੇਜਰ ਅਰਜੁਨ ਸਰੀਨ ਨੂੰ ਰੱਖਿਆ ਹੋਇਆ ਸੀ। ਸਿਆ ਸੋਸ਼ਲ ਮੀਡੀਆ ਤੇ ਪਾਪੂਲਰ ਸੈਲੀਬ੍ਰੇਟੀ ਸੀ। ਉਨ੍ਹਾਂ ਦੇ ਫੈਨਜ਼ ਵੀ ਜਾਣਨਾ ਚਾਹੁੰਦੇ ਹਨ ਕਿ ਆਖਿਰ ਕਿਹੜੇ ਕਾਰਨਾਂ ਦੇ ਚਲਦੇ ਸਿਆ ਨੇ ਖੁਦਕੁਸ਼ੀ ਕੀਤੀ ਹੈ?
ਸੁਸਾਈਡ ਤੋਂ ਬਾਅਦ ਪੁਲਿਸ ਅਤੇ ਕ੍ਰਾਈਮ ਟੀਮ ਨੇ ਸਿਆ ਕੱਕੜ ਦੇ ਕਮਰੇ ਦੀ ਜਾਂਚ ਕੀਤੀ ਹੈ।ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਉਸ ਦੀ ਮੌਤ ਨੂੰ ਖੁਦਕੁਸ਼ੀ ਦੱਸ ਰਹੀ ਹੈ।ਪੁਲਿਸ ਨੇ ਸਿਆ ਦੇ ਕਮਰੇ ਤੋਂ ਉਸਦਾ ਮੋਬਾਈਲ, ਲੈਪਟਾਪ ਅਤੇ ਕੁੱਝ ਕਾਗਜ ਕਬਜੇ ਵਿੱਚ ਕਰ ਲਏ ਹਨ।ਜਿਸ ਤੋਂ ਕਾਫੀ ਕੁੱਝ ਪਤਾ ਲਗਾਇਆ ਜਾ ਸਕਦਾ ਹੈ।ਦੱਸ ਦੇਈਏ ਕਿ ਸਿਆ ਨੂੰ ਐਕਟਿੰਗ ਅਤੇ ਡਾਂਸਿੰਗ ਦਾ ਬੇਹੱਦ ਸ਼ੌਕ ਸੀ।