ਪੁਲਿਸ ਨਾਕੇ ਦੌਰਾਨ ਇੱਕ ਤੇਜ਼ ਰਫਤਾਰ ਪਿਕਅਪ ਗੱਡੀ ਨੇ ਹੈਡ ਕਾਂਸਟੇਬਲ ਨੂੰ ਮਾਰੀ ਟੱਕਰ ਹੈਡ ਕਾਂਸਟੇਬਲ ਦੀ ਮੌਤ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਚ ਲੈ ਕੇ ਕੀਤੀ ਜਾ ਰਹੀ ਕਾਰਵਾਈ
ਥਾਣਾ ਕਬਰਵਾਲਾ ਵੱਲੋਂ ਮਲੋਟ ਅਬੋਹਰ ਰੋਡ ‘ਤੇ ਪਿੰਡ ਪੱਕੀ ਕੋਲ ਲਾਏ ਗਏ ਨਾਕੇ ਦੌਰਾਨ ਡਿਊਟੀ ‘ਤੇ ਤਾਇਨਾਤ ਇੱਕ ਹੈਡ ਕਾਂਸਟੇਬਲ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਕ ਤੇਜ਼ ਰਫਤਾਰ ਪਿਕਅੱਪ ਗੱਡੀ ਨੇ ਕਾਂਸਟੇਬਲ ਨੂੰ ਟੱਕਰ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਹੈਡ ਕਾਂਸਟੇਬਲ ਚੰਦਨ ਪਾਂਡੇ ਕੱਲ ਹੀ ਥਾਣਾ ਸਿਟੀ ਮਲੋਟ ਤੋਂ ਬਦਲ ਕੇ ਥਾਣਾ ਕਬਰਵਾਲਾ ਵਿਖੇ ਤਬਦੀਲ ਹੋ ਕੇ ਆਇਆ ਸੀ। ਰਾਤ ਪਿੰਡ ਪੱਕੀ ਕੋਲ ਲੱਗੇ ਨਾਕੇ ਦੌਰਾਨ ਇੱਕ ਆਲੂਆਂ ਨਾਲ ਭਰੀ ਹੋਈ ਤੇਜ਼ ਰਫਤਾਰ ਪਿਕਅਪ ਗੱਡੀ ਨੇ ਉਸ ਨੂੰ ਸਿੱਧੀ ਆ ਕੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਪਹਿਲੀ ਵਾਰ ਅਮਰੀਕਾ ‘ਚ ਪੰਜਾਬੀ ਦੇ ਨਾਂ ‘ਤੇ ਬਣਿਆ ਕਾਨੂੰਨ, ਪਠਾਨਕੋਟ ਦੇ ਮੁੰਡੇ ਦੀ ਮੌਤ ਮਗਰੋਂ ਫੈਸਲਾ
ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੇ ਉਕਤ ਹੌਲਦਾਰ ਨੂੰ 10 ਤੋਂ ਲੈ ਕੇ 15 ਮੀਟਰ ਚੁੱਕ ਕੇ ਮਾਰਿਆ। ਕਾਂਸਟੇਬਲ ਨੂੰ ਜ਼ਖਮੀ ਹਾਲਤ ਵਿਚ ਸਾਥੀ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਮਲੋਟ ਦੇ ਵਿੱਚ ਭਰਤੀ ਕਰਵਾਇਆ। ਡਾਕਟਰਾਂ ਨੇ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਜਿੱਥੇ ਕਿ ਉਸ ਦੀ ਅੱਜ ਸਵੇਰ ਮੌਤ ਹੋ ਗਈl
ਇਸ ਘਟਨਾ ਨਾਲ ਜਿੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਪੂਰੇ ਮਲੋਟ ਇਲਾਕੇ ਵਿੱਚ ਵੀ ਇਸ ਘਟਨਾ ਨਾਲ ਸੋਗ ਦੀ ਲਹਿਰ ਹੈ ਥਾਣਾ ਕਬਰ ਵਾਲਾ ਵੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫਰਾਰ ਗੱਡੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








