Kapil Sharma shared picture: ਇਕ ਪਾਸੇ ਜਿੱਥੇ ਰੁਕੀਆਂ ਫਿਲਮਾਂ ਦੀ ਸ਼ੂਟਿੰਗ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ, ਦੂਜੇ ਪਾਸੇ ਟੀਵੀ ਸ਼ੋਅ ਦੇ ਨਵੇਂ ਐਪੀਸੋਡ ਵੀ ਸ਼ੂਟ ਕੀਤੇ ਜਾ ਰਹੇ ਹਨ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਆਪਣੇ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਿਸ ਦਿਨ ਉਹ ਆਪਣੇ ਸੈੱਟ ਤੋਂ ਆਇਆ ਸੀ ਉਸ ਦਿਨ ਫੋਟੋਆਂ ਅਤੇ ਵੀਡਿਓ ਸ਼ੇਅਰ ਕਰਦੇ ਹੋਏ ਦਿਖਾਈ ਦਿੱਤੇ ਹਨ। ਹਾਲ ਹੀ ਵਿੱਚ,ਉਸਨੇ ਸਟੇਜ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜਿੱਥੇ ਸ਼ੋਅ ਦੇ ਲਾਈਵ ਦਰਸ਼ਕ ਬੈਠਦੇ ਹਨ। ਇਸ ਫੋਟੋ ਨੂੰ ਸਾਂਝਾ ਕਰਨ ਤੋਂ ਇਲਾਵਾ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਵੀ ਇਕ ਸਵਾਲ ਪੁੱਛਿਆ ਹੈ।
ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਕਾਮੇਡੀ ਸ਼ੋਅ ਦੇ ਸੈੱਟ ਤੋਂ ਦਰਸ਼ਕਾਂ ਵਿਚ ਬੈਠੇ ਲੋਕਾਂ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਪਰ ਫੋਟੋ ਵਿੱਚ ਕੁੱਝ ਵੱਖਰਾ ਨਜ਼ਰ ਆਉਦਾਂ ਹੈ। ਫੋਟੋ ਵਿਚ ਅਰਚਨਾ ਪੂਰਨ ਸਿੰਘ ਵੀ ਦਿਖਾਈ ਦੇ ਰਹੀ ਹੈ ਅਤੇ ਦਰਸ਼ਕ ਸਮਾਜਕ ਦੂਰੀਆਂ ਬਨਾਉਣ ਲਈ ਉਨ੍ਹਾਂ ਦੇ ਪਿੱਛੇ ਬੈਠੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ ‘ਇਸ ਤਸਵੀਰ ਵਿਚ ਕਿੰਨੇ ਲੋਕ ਅਸਲ ਹਨ?’ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਕੇਵਲ ਅਰਚਨਾ ਪੂਰਨ ਸਿੰਘ ਹੀ ਅਸਲ ਹੈ। ਇਸਦਾ ਕਾਰਨ ਇਹ ਹੈ ਕਿ ਵੀਰਵਾਰ ਦੀ ਰਾਤ ਨੂੰ ਕਪਿਲ ਸ਼ਰਮਾ ਨੇ ਦੱਸਿਆ ਹੈ ਕਿ ਮੌਜੂਦਾ ਹਾਲਤਾਂ ਦੇ ਕਾਰਨ ਉਹ ਸ਼ੋਅ ‘ਤੇ ਲਾਈਵ ਦਰਸ਼ਕਾਂ ਨੂੰ ਨਹੀਂ ਬੁਲਾ ਸਕਦੇ। ਅਜਿਹੀ ਸਥਿਤੀ ਵਿੱਚ, ਉਸਨੇ ਸਭ ਨੂੰ ਘਰ ਬੈਠੇ ਆਨਲਾਈਨ ਦਰਸ਼ਕ ਬਣਨ ਦਾ ਸੱਦਾ ਦਿੱਤਾ।