Punjab police raid sex racket: ਲੁਧਿਆਣਾ ਪੁਲਸ ਵੱਡੀ ਸਫਲਤਾ ਹਾਸਲ ਕਰਦਿਆਂ ਵਿਦੇਸ਼ ਤੋਂ ਲੜਕੀਆਂ ਲਿਆ ਕੇ ਚਲਾਏ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ ।ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਛਾਪੇਮਾਰੀ ਦੌਰਾਨ ਕਿ ਉਜਬੇਕਿਸਤਾਨ ਦੀਆਂ 3 ਲੜਕੀਆਂ ਸਮੇਤ 6 ਨੂੰ ਫਿਰੋਜਪੁਰ ਰੋਡ ਸਥਿਤ ਕੋਠੀ ਕਿਰਾਏ ‘ਤੇ ਲੈ ਕੇ ਗਾਹਕਾਂ ਤੋਂ ਪੈਸੇ ਲੈ ਕੇ ਲੜਕੀਆਂ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ।ਉਕਤ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਥਾਣਾ ਸ਼ਿਮਲਾਪੁਰੀ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਔਰਤ ਅਤੇ ਦੋ ਨੌਜਵਾਨ ਵਿਦੇਸ਼ ਤੋਂ ਲੜਕੀਆਂ ਲਿਆ ਕਿ ਨਜਾਇਜ ਧੰਦਾ ਕਰਦੇ ਸਨ।ਉਨ੍ਹਾਂ ਦੱਸਿਆ ਕਿ ਦੋ ਨੌਜਵਾਨ ਉੱਥੇ ਗਾਹਕ ਬਣੇ ਹੋਏ ਸਨ ਅਤੇ ਉਹ ਦਲਾਲਾਂ ਨਾਲ ਸੰਪਰਕ ਕਰਦੇ।ਨੌਜਵਾਨਾਂ ਨੇ ਲੜਕੀਆਂ ਨੂੰ ਇੱਕ ਨਹਿਰ ਦੇ ਪੁਲ ‘ਤੇ ਬੁਲਾ ਕੇ ਉਥੇ ਛੱਡ ਕੇ ਫਰਾਰ ਹੋ ਗਏ
ਪੁਲਸ ਨੇ ਲੜਕੀਆਂ ਨੂੰ ਨਹਿਰ ਤੋਂ ਗ੍ਰਿਫਤਾਰ ਕੀਤਾ, ਪੁਲਸ ਨੇ ਦੱਸਿਆ ਕਿ ਲੜਕੀਆਂ ਉਜਬੇਕਿਸਤਾਨ ਤੋਂ ਨੋਇਡਾ ਆਈਆਂ ਸਨ।ਉਨ੍ਹਾਂ ਦੀ ਸ਼ਿਕਾਇਤ ‘ਤੇ ਹੀ ਪੁਲਸ ਨੇ ਕੋਠੀ ‘ਚ ਛਾਪੇਮਾਰੀ ਕੀਤੀ ਅਤੇ 2 ਨੌਜਵਾਨਾਂ ਅਤੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ ਹੈ।ਉਕਤ ਦੋਸ਼ੀਆਂ ਦੀ ਪਛਾਣ ਸੁਵੇਰਾ ਖਾਨ ਨਿਵਾਸੀ ਨਾਈਧਰ ਤੁਸਕੇਬ ਉਜਬੇਕਿਸਤਾਨ, ਸ਼ਹਿਜਾਨ ਨਿਵਾਸੀ ਬਾਜਾਰ ਉਜਬੇਕਿਸਤਾਨ, ਸੁਸੀਸਤਾ ਨਿਵਾਸੀ ਦੇਖਣ ਬਾਜਾਰ ਉਜਬੇਕਿਸਤਾਨ, ਨਮਨਪ੍ਰੀਤ ਕੌਰ ਨਿਵਾਸੀ ਮੁਹੱਲਾ ਮਿਆਂ ਕਸਬਾ ਅੰਮ੍ਰਿਤਸਰ, ਵਿਕਰਮਜੀਤ ਸਿੰਘ ਨਿਵਾਸੀ ਗਗਨ ਵਿਹਾਰ ਹੈਬੋਵਾਲ ਕਲਾਂ ਅਤੇ ਵਿਕਾਸ ਸ਼ਰਮਾ ਨਿਵਾਸੀ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਤੌਰ ‘ਤੇ ਹੋਈ ਹੈ।ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।