leaders corruption: ਜੀ ਹਾਂ ! ਹੁਣ ਕੌਣ ਕਿੰਨਾ ਭ੍ਰਿਸ਼ਟ ਹੈ ਇਹ ਪਤਾ ਲਗਾਉਣ ਲਈ ਇੱਕ ਨੀਤੀ ਬਣਾਈ ਜਾ ਰਹੀ ਹੈ , ਜਿਸ ਨਾਲ ਕਿਸੇ ਦੇ ਭਾਰ ਤੋਂ ਅੰਦਾਜ਼ਾ ਲਗਾਇਆ ਜਾਵੇਗਾ ਕਿ ਕੌਣ ਕਿੰਨਾ ਭ੍ਰਿਸ਼ਟ ਹੈ। ਜ਼ਿਕਰਯੋਗ ਹੈ ਕਿ ਹਾਈ ਵਾਈਕੌਂਬੇ ਸਿਟੀ, ਬਕਿੰਘਮ ਸ਼ਾਇਰ, ਦੱਖਣੀ ਇੰਗਲੈਂਡ ਦੇ ਸੰਸਦ ਮੈਂਬਰਾਂ, ਮੇਅਰਾਂ ਤੇ ਕੌਂਸਲਰਾਂ ਦਾ ਹਰ ਸਾਲ ਜਨਤਕ ਤੌਰ ‘ਤੇ ਆਪਣਾ ਭਾਰ ਤੋਲਦੇ ਲੋਕਾਂ ਨੂੰ ਭਰੋਸਾ ਦਵਾਇਆ ਜਾਂਦਾ ਹੈ ਕਿ ਉਹਨਾਂ ਵੱਲੋਂ ਟੈਕਸ ਦੇ ਪੈਸੇ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਇਸ ਲਈ ਉਹਨਾਂ ਦਾ ਭਾਰ ਵੀ ਨਹੀਂ ਵਧਿਆ। ਕਿਸੇ ਲੀਡਰ ਦਾ ਭਾਰ ਵਧਣ ਦਾ ਸਿੱਧਾ ਮਤਲਬ ਟੈਕਸ ਚੋਰੀ ਸਮਝਿਆ ਜਾਂਦਾ ਹੈ। ਅਜਿਹੇ ‘ਚ ਇਹ ਹੀ ਨੀਤੀ ਨਾਲ ਫਰਾਂਸ ‘ਚ ਮੌਂਟਪੇਲੀਅਰ ਬਿਜ਼ਨਸ ਸਕੂਲ ਦੇ ਵਿਦਵਾਨ ਪਾਵਲਾ ਬਲਾਵਸਕੀ ਵੱਲੋਂ ਇੱਕ ਦਿਲਚਸਪ ਅਧਿਐਨ 15 ਦੇਸ਼ਾਂ ਦੀਆਂ ਸਰਕਾਰਾਂ ਦੇ ਕੈਬਨਿਟ ਮੰਤਰੀਆਂ ਦੇ ਭਾਰ ‘ਤੇ ਕੀਤਾ।
ਨਤੀਜੇ ਦੇਖ ਹਰ ਕੋਈ ਹੈਰਾਨ ਰਹਿ ਗਿਆ। 300 ਕੈਬਨਿਟ ਮੰਤਰੀਆਂ ਦੇ ਬਾਡੀ-ਮਾਸ ਇੰਡੈਕਸ (BMI) ਦਾ ਅਨੁਮਾਨ ਉਨ੍ਹਾਂ ਦੀ ਫੋਟੋ ਤੋਂ ਕਰਨ ਮਗਰੋਂ ਵਿਸ਼ਵ ਬੈਂਕ ਤੇ ਟ੍ਰਾਂਸਪੀਰੈਂਸੀ ਇੰਟਰਨੈਸ਼ਨਲ ਦੇ ਅੰਕੜਿਆਂ ਨਾਲ ਜੋੜਿਆ ਤਾਂ ਖੁਲਾਸਾ ਹੋਇਆ ਕਿ ਵਧੇਰੇ BMI ਵਾਲੇ ਮੰਤਰੀਆਂ ਦਾ ਦੇਸ਼ ਵਧੇਰੇ ਭ੍ਰਿਸ਼ਟ ਦੇਸ਼ਾਂ ਵਿੱਚ ਵੀ ਸ਼ਾਮਲ ਸੀ। ਇਹਨਾਂ ਦੇਸ਼ਾਂ ‘ਚ ਐਸਟੋਨੀਆ, ਲਿਥੁਆਨੀਆ, ਲਾਤਵੀਆ ਤੇ ਜਾਰਜੀਆ ਨੂੰ ਘੱਟ ਭ੍ਰਿਸ਼ਟ ਦੇਸ਼ ਪਾਇਆ ਗਿਆ ਸੀ , ਦੂਜੇ ਪਾਸੇ ਤਾਜਿਕਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਭ੍ਰਿਸ਼ਟਾਚਾਰ ਦੇ ਮਾਮਲੇ ਅੱਗੇ ਪਾਏ ਗਏ। ਇਸ ਤੋਂ ਇਲਾਵਾ ਇਹਨਾਂ 15 ਦੇਸ਼ਾਂ ਦੇ ਇੱਕ ਤਿਹਾਈ ਦੇ ਕਰੀਬ ਮੰਤਰੀ ਮੋਟੇ ਵੀ ਪਾਏ ਗਏ।