bike riders looted women chain : ਜ਼ਿਲਾ ਲੁਧਿਆਣਾ ‘ਚ ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਲੁਟੇਰਿਆਂ ਵਲੋਂ ਦਿਨ-ਦਿਹਾੜੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।ਅਜਿਹਾ ਹੀ ਇੱਕ ਹਾਦਸਾ ਉਦੋਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਲੋਂ ਢੋਲੇਵਾਲਾ ਪੁਲ ਹੇਠਾਂ ਖੜੀ ਇੱਕ ਔਰਤ ਦੀ ਚੇਨ ਖੋਹ ਕੇ ਫਰਾਰ ਹੋ ਗਏ।
ਪੀੜਤ ਔਰਤ ਨੇ ਇਸਦੀ ਸੂਚਨਾ ਥਾਣਾ ਡਿਵੀਜ਼ਨ ਨੰ.-6 ਦੀ ਪੁਲਸ ਨੂੰ ਦਿੱਤੀ।ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਸੰਪੂਰਨ ਕਾਲੋਨੀ ਨਿਵਾਸੀ ਰਮਿੰਦਰ ਕੌਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।ਪੀੜਤਾ ਨੇ ਪੁਲਸ ਨੂੰ ਦੱਸਿਆ ਕਿ 7 ਅਗਸਤ ਨੂੰ ਸ਼ਾਮ ਉਹ ਢੋਲੇਵਾਲਾ ਪੁਲ ‘ਤੇ ਆਟੋ ਦੀ ਉਡੀਕ ਕਰ ਰਹੀ ਸੀ, ਤਾਂ ਜੋ ਸਮੇਂ ਸਿਰ ਘਰ ਪਹੁੰਚਿਆ ਜਾ ਸਕੇ।ਇਸ ਦੌਰਾਨ 2 ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਝਪੱਟਾ ਮਾਰ ਕੇ ਉਸਦੇ ਗਲੇ ‘ਚ ਪਾਈ ਚੇਨ ਲਾ ਕੇ ਫਰਾਰ ਹੋ ਗਏ।