ludhiana inlaws daughter inlaw rape:ਜਿੱਥੇ ਇਕ ਪਾਸੇ ਦੇਸ਼ ਵਿਆਪੀ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਲੁਧਿਆਣਾ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੋਇਆ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਦਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇੱਥੇ ਟਿੱਬਾ ਰੋਡ ਦੀ ਰਹਿਣ ਵਾਲੀ 21 ਸਾਲਾਂ ਵਿਆਹੁਤਾ ਨੇ ਪੁਲਿਸ ਕਮਿਸ਼ਨਰਲ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਆਪਣੇ ਸਹੁਰੇ ‘ਤੇ ਜਬਰ ਜ਼ਨਾਹ ਦਾ ਦੋਸ਼ ਲਾਇਆ ਹੈ।
ਪੀੜਤਾਂ ਨੇ ਦੱਸਿਆ ਹੈ ਕਿ ਮਾਰਚ 2019 ‘ਚ ਉਸ ਦਾ ਵਿਆਹ ਪੇਕੇ ਘਰ ਦੇ ਨੇੜੇ ਹੀ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਸਹੁਰਾ ਉਸ ਨਾਲ ਗਲਤ ਹਰਕਤਾਂ ਕਰਨ ਲੱਗਾ ਪਿਆ। ਪਹਿਲਾਂ ਤਾਂ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਸਹੁਰੇ ਨੇ ਇਕ ਦਿਨ ਉਸ ਨਾਲ ਜਬਰਦਸਤੀ ਕੀਤੀ ਅਤੇ ਨਾਲ ਹੀ ਇਹ ਗੱਲ ਦੱਸਣ ‘ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਪਰ ਪੀੜਤਾਂ ਨੇ ਮੂੰਹ ਨਾ ਖੋਲਿਆ।
ਇਸ ਤੋਂ ਬਾਅਦ ਸਹੁਰੇ ਨੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ 2 ਵਾਰ ਫਿਰ ਗਲਤ ਕੰਮ ਕੀਤਾ, ਜਿਸ ਤੋਂ ਬਾਅਦ ਪੀੜਤਾਂ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਪਰ ਉਸ ਨੇ ਇਕ ਨਾ ਸੁਣੀ। ਆਖਰਕਾਰ ਪੀੜਤਾ ਆਪਣੀ ਜਾਨ ਬਚਾਉਂਦੀ ਹੋਈ ਪੇਕੇ ਘਰ ਪਹੁੰਚੀ ਅਤੇ ਸਾਰੀ ਘਟਨਾ ਪਰਿਵਾਰ ਨੂੰ ਦੱਸੀ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਪਰ ਸਹੁਰਾ ਪਰਿਵਾਰ ਦੀ ਉੱਚੀ ਪਹੁੰਚ ਹੋਣ ਕਾਰਨ ਪੀੜਤਾਂ ਦੀ ਸੁਣਵਾਈ ਨਹੀਂ ਹੋਈ। ਇਸ ਨੂੰ ਲੈ ਕੇ ਪੀੜਤਾਂ ਨੇ ਹੁਣ ਪੁਲਿਸ ਕਮਿਸ਼ਨਰ ਕੋਲੋ ਇਨਸਾਫ ਦੀ ਗੁਹਾਰ ਲਾ ਰਹੀ ਹੈ।