ਲੁਧਿਆਣਾ, (ਤਰਸੇਮ ਭਾਰਦਵਾਜ) : ਲੁਧਿਆਣਾ ਜ਼ਿਲਾ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪੈ ਰਹੀ।ਦਿਨ-ਦਿਹਾੜੇ ਬਦਮਾਸ਼ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 3 ਮੋਟਰਸਾਈਕਲ ਸਵਾਰ ਦੋਸਤਾਂ ਦੇ ਨਾਲ ਮਾਰਕੁੱਟ ਦੌਰਾਨ 4 ਬਦਮਾਸ਼ਾਂ ਨੇ 10 ਹਜ਼ਾਰ ਰੁ. ਲੁੱਟ ਲਏ।ਥਾਣਾ ਸਰਾਭਾ ਨਗਰ ਪੁਲਸ ਪਿੰਡ ਦਾਦ ਨਿਵਾਸੀ ਜਸਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੇਰ ਰਾਤ ਆਪਣੇ ਦੋਸਤਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਸੁਨੇਤਾ ਤੋਂ ਘਰ ਜਾ ਰਹੇ ਸਨ।ਜਦੋਂ ਉਹ ਕੁਝ ਦੂਰੀ ‘ਤੇ ਪਹੁੰਚੇ ਤਾਂ 4 ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।ਤਿੰਨਾਂ ਦੋਸਤਾਂ ਨੂੰ ਕੁੱਟਿਆ ਅਤੇ 10 ਹਜ਼ਾਰ ਰੁ. ਲੈ ਕੇ ਫਰਾਰ ਹੋ ਗਏ।ਉਨ੍ਹਾਂ ਨੇ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ।ਦੱਸਣਯੋਗ ਹੈ ਕਿ ਆਰੋਪੀਆਂ ਕੋਲ ਹਥਿਆਰ ਸੀ ਅਤੇ ਦੋਸ਼ੀ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਇਸਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਵੰਦ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ੋਦੱਤੀ ਹੈ।ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ।ਕੋਈ ਸੁਰਾਗ ਮਿਲਣ ‘ਤੇ ਜਲਦ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਫਿਲਹਾਲ ਭਾਲ ਜਾਰੀ ਹੈ।