couple attacked driver ਲੁਧਿਆਣਾ, (ਤਰਸੇਮ ਭਾਰਦਵਾਜ)-ਮੋਹਾਲੀ ਨੇੜੇ ਪੈਂਦੇ ਪਿੰਡ ਤੋਂ ਕਿਰਾਏ ‘ਤੇ ਮਹਿੰਦਰਾ ਪਿਕਅਪ ਗੱਡੀ ਲੈ ਕੇ ਆ ਰਹੇ ਪਤੀ-ਪਤਨੀ ਨੇ ਜੰਡਿਆਲੀ ਕੋਲ ਡਰਾਈਵਰ ‘ਤੇ ਹਮਲਾ ਕਰ ਦਿੱਤਾ।ਉਕਤ ਪਤੀ-ਪਤਨੀ ਨੇ ਡਰਾਈਵਰ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਕੇ ਸੜਕ ‘ਤੇ ਸੁੱਟ ਕੇ ਗੱਡੀ ਲੈ ਕੇ ਫਰਾਰ ਹੋ ਗਏ।ਪੀੜਤ ਡਰਾਈਵਰ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਥਾਣਾ ਜਮਾਲਪੁਰ ਦੀ ਜਮਾਲਪੁਰ ਦੀ ਰਾਮਗੜ ਚੌਕੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਪੁਲਸ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।
ਪੁਲਸ ਹਵਲਦਾਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਬੀਤੇ ਐਤਵਾਰ ਰਾਤ ਕਰੀਬ 8 ਵਜੇ ਸੂਚਨਾ ਮਿਲੀ ਕਿ ਚੰਡੀਗੜ੍ਹ ਰੋਡ ਦੇ ਪਿੰਡ ਜੰਡਿਆਲੀ ਸਥਿਤ ਇੱਕ ਵਿਅਕਤੀ ਗੰਭੀਰ ਅਵਸਥਾ ‘ਚ ਜ਼ਖਮੀ ਮਿਲਿਆ।ਉਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ।ਹਸਪਤਾਲ ‘ਚ ਪੁਲਸ ਨੇ ਉਸ ਤੋਂ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਆਦਾ ਬੋਲਣ ‘ਚ ਅਸਮਰੱਥ ਰਿਹਾ।
ਦੱਸਣਯੋਗ ਹੈ ਕਿ ਪਤੀ ਪਤਨੀ ਨੇ ਲੁਧਿਆਣਾ ਜਾਣ ਲਈ ਉਸਦੀ ਗੱਡੀ ਬੁਕ ਕਰਵਾਈ ਸੀ।ਪਰ ਜਿਵੇਂ ਹੀ ਉਹ ਜੰਡਿਆਲੀ ਪਹੁੰਚੇ ਤਾਂ ਪਤੀ-ਪਤਨੀ ਨੇ ਉਸ ‘ਤੇ ਹਮਲਾ ਕਰ ਦਿੱਤਾ ਉਸ ਨੂੰ ਜਖਮੀ ਕਰਕੇ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋ ਗਏ।ਹੁਣ ਇਹ ਪਤਾ ਨਹੀਂ ਰਿਹਾ ਕਿ ਪਤੀ-ਪਤਨੀ ਨੇ ਕਿਸ ਮਕਸਦ ਨਾਲ ਲੁਧਿਆਣਾ ਲਈ ਗੱਡੀ ਬੁੱਕ ਕਰਵਾਈ ਸੀ।ਪੀੜਤ ਤੋਂ ਫਿਰ ਪੁੱਛਗਿਛ ਕੀਤੀ ਜਾਵੇਗੀ।ਪੀੜਤ ਦੀ ਪਛਾਣ ਬਲਵੀਰ ਸਿੰਘ ਲਾਲੜੂ ਵਜੋਂ ਹੋਈ ਹੈ।