husband murdered wife ਲੁਧਿਆਣਾ, (ਤਰਸੇਮ ਭਾਰਦਵਾਜ)-ਅਮਲੋਹ ਦੇ ਪਿੰਡ ਭੱਦਲਥੂਹਾ ‘ਚ ਸ਼ਨੀਵਾਰ ਨੂੰ ਸਵੇਰੇ 10 ਵਜੇ ਇੱਕ ਪ੍ਰਵਾਸੀ ਮਜ਼ਦੂਰ ਨੇ ਚਰਿੱਤਰ ‘ਤੇ ਸ਼ੱਕ ਦੇ ਚਲਦਿਆਂ ਪਤਨੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।ਮ੍ਰਿਤਕ ਦੀ ਪਛਾਣ ਆਸ਼ਾ ਕੁਮਾਰੀ 24 ਪੁੱਤਰੀ ਹੀਰਾ ਮੰਡਲ ਨਿਵਾਸੀ ਨਜ਼ਦੀਕ ਸ਼ਿਵ ਮੰਦਰ ਵਾਰਡ ਨੰਬਰ-3 ਬਾਰੀ ਰਾਮਪਾਲ ਕਿਸ਼ਨਗੰਜ ਮਧੇਪੁਰਾ ਬਿਹਾਰ ਵਜੋਂ ਹੋਈ ਹੈ।
ਜਦੋਂਕਿ ਦੋਸ਼ੀ ਦੀ ਪਛਾਣ ਦੀਪਕ ਮੰਡਲ ਪੁੱਤਰ ਨਿਵਾਸੀ ਪੁਨੀਆ ਵਾਰਡ ਨੰਬਰ 14 ਗਿਰਜਾ ਚੌਕ ਪੁਲਸ ਲਾਈਨ ਮਧੂਬਨੀ ਜ਼ਿਲਾ ਪੁਨੀਆ ਬਿਹਾਰ ਹਾਲ ਆਬਾਦ ਪਿੰਡ ਕੁੰਭ ਕਾਲੋਨੀ ਅਮਲੋਹ ਦੇ ਤੌਰ ‘ਤੇ ਹੋਈ ਹੈ।ਜਾਣਕਾਰੀ ਮੁਤਾਬਕ ਇਹ ਘਟਨਾ ਟਿੰਬਰ ਸਟੋਰ ਦੀ ਹੈ।ਉਥੇ ਉਕਤ ਦੋਸ਼ੀ ਕੰਮ ਮਜ਼ਦੂਰੀ ਕਰਦਾ ਹੈ।ਘਟਨਾ ਦੇ ਚਸ਼ਮਦੀਦ ਜਗਦੀਪ ਸਿੰਘ ਨਿਵਾਸੀ ਭੱਦਲਥੂਹਾ ਦੀ ਸ਼ਿਕਾਇਤ ‘ਤੇ ਅਮਲੋਹ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਵਿਅਕਤੀ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।ਐੱਸ.ਐੱਚ.ਓ. ਅਮਲੋਹ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਦੀਪਕ ਮੰਡਲ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ,ਜਿਸ ਨੂੰ ਅਮਲੋਹ ਦੀ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਦੀਪਕ ਮੰਡਲ ਨੇ ਚਾਕੂ ਨਾਲ ਆਪਣੀ ਪਤਨੀ ਆਸ਼ਾ ਕੁਮਾਰੀ ਦੇ ਪਹਿਲਾਂ ਪੇਟ ਅਤੇ ਫਿਰ ਸਿਰ ਅਤੇ ਤੀਜਾ ਵਾਰ ਪਿੱਠ ‘ਤੇ ਕਰਕੇ ਉਸ ਨੂੰ ਖੂਨ ਨਾਲ ਲੱਥਪੱਥ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।