criminals attack factory workers: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਰੁਕਣ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਇੱਥੇ ਜਮਾਲਪੁਰ ਸਥਿਤ ਸੀ.ਐੱਮ.ਸੀ ਕਾਲੋਨੀ ਇਲਾਕੇ ‘ਚ ਅੱਜ ਸਵੇਰਸਾਰ ਵਾਪਰੀ, ਜਿੱਥੇ 4 ਨਕਾਬਪੋਸ਼ ਬਦਮਾਸ਼ਾਂ ਨੇ ਫੈਕਟਰੀ ਦੇ ਵਰਕਰਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਕੱਪੜਾ ਚੋਰੀ ਕਰ ਫਰਾਰ ਹੋ ਗਏ। ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ‘ਚ ਰਿਕਾਰਡ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ।
ਫੈਕਟਰੀ ਦੇ ਮਾਲਕ ਸੰਤੋਸ਼ ਕੁਮਾਰ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ 4 ਵਰਕਰ ਕੰਮ ਕਰ ਰਹੇ ਸੀ। ਮੰਗਲਵਾਰ ਸਵੇਰਸਾਰ 3 ਵਜੇ 4 ਹਥਿਆਰਬੰਦ ਨਕਾਬਪੋਸ਼ ਲੁਟੇਰੇ ਫੈਕਟਰੀ ‘ਚ ਦਾਖਲ ਹੋਏ ਅਤੇ ਮੌਜੂਦ ਵਰਕਰ ਮਾਸਟਰ ਅਜੈ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਉਸ ‘ਤੇ ਪਿਸਤੌਲ ਤਾਣ ਕੇ ਫੈਕਟਰੀ ਦੇ ਅੰਦਰ ਕੱਪੜਾ ਚੋਰੀ ਬੈਲਰੋ ਗੱਡੀ ‘ਚ ਰੱਖ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਏ.ਸੀ.ਪੀ ਇੰਡਸਟਰੀਅਲ ਏਰੀਏ ਸਿਮਰਤਜੀਤ ਸਿੰਘ ਅਤੇ ਥਾਣਾ ਜਮਾਲਪੁਰ ਪੁਲਿਸ ਮੌਕੇ ‘ਤੇ ਪਹੁੰਚੀ ਫਿਲਹਾਲ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ।