khalistan zindabad wrote bus stands: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਭਰ ‘ਚ ਕਈ ਥਾਵਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਹੁਣ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹੁਣ ਬੱਸ ਅੱਡੇ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ , ‘ਰਿਫਰੈਂਡਮ 2020’ ਅਤੇ ‘ਬੰਦੀ ਸਿੰਘਾਂ ਦੀ ਰਿਹਾਈ ਕਰੋ’ ਲਿਖਿਆ ਗਿਆ ਹੈ, ਇਹ ਮਾਮਲਾ ਲੁਧਿਆਣਾ ‘ਚ ਮਾਛੀਵਾੜਾ-ਕੁਹਾੜਾ ਰੋਡ ‘ਤੇ ਸਥਿਤ ਕੂੰਮਕਲਾ ਅਧੀਨ ਪੈਂਦੇ ਪਿੰਡ ਰਜ਼ੂਲ, ਪੰਜੇਟਾ ਤੇ ਸੰਘਿਆ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਬੱਸ ਅੱਡਿਆਂ ‘ਤੇ ਇਹ ਲਿਖਿਆ ਹੋਇਆ ਮਿਲਿਆ ਹੈ।ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਥੋ ਦੇ ਲੋਕਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਅੱਡਿਆ ਦੇ ਨੇੜੇ ਰਹਿੰਦੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਖਾਲਿਸਤਾਨ ਸਮਰਥਕ ਨਾਅਰੇ ਪਿਛਲੇ ਮਹੀਨੇ ਤੋਂ ਲਿਖੇ ਹੋਏ ਹਨ ਪਰ ਇਸ ਸਬੰਧੀ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਹੈ। ਇਸ ਮਾਮਲੇ ਸਬੰਧੀ ਥਾਣਾ ਕੂੰਮਕਲਾ ਮੁਖੀ ਵਰਿੰਦਰ ਸ਼ਰਮਾ ਨੇ ਬੱਸ ਅੱਡੇ ‘ਤੇ ਲਿਖੇ ਗਏ ਖਾਲਿਸਤਾਨੀ ਨਾਅਰਿਆਂ ਦੀ ਜਾਂਚ ਕਰਵਾਉਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚੋਂ ਮੋਗਾ ਅਤੇ ਰਾਏਕੋਟ ਸਮੇਤ ਕਈ ਹੋਰ ਥਾਵਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਘਟਨਾਵਾਂ ਸਾਹਮਣੇ ਆਈਆਂ ਸੀ।