22-year-old : ਚੰਡੀਗੜ੍ਹ : ਸੈਕਟਰ-45 ‘ਚ ਸ਼ੱਕੀ ਹਾਲਾਤਾਂ ‘ਚ ਢਾਬਾ ਸੰਚਾਲਕ ਨੌਜਵਾਨ ਨੇ ਮੰਗਲਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ 22 ਸਾਲਾ ਰਾਜੂ ਦੀ ਮ੍ਰਿਤਕ ਦੇਹ ਨੂੰ GMCH-32 ਦੀ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਦੇ ਕੋਰੋਨਾ ਟੈਸਟ ਦਾ ਸੈਂਪਲ ਵੀ ਭੇਜ ਦਿੱਤਾ ਹੈ। ਕੋਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਮੁਤਾਬਕ ਧਨਾਸ ‘ਚ ਰਹਿਣ ਵਾਲਾ 22 ਸਾਲਾ ਰਾਜੂ ਸੈਕਟਰ-45 ‘ਚ ਢਾਬਾ ਚਲਾਉਂਦਾ ਸੀ। ਰੋਜ਼ਾਨਾ ਵਾਂਗ ਮੰਗਲਵਾਰ ਸਵੇਰੇ ਢਾਬੇ ਦਾ ਇਕ ਮੁਲਾਜ਼ਮ ਪਹੁੰਚਿਆ ਤਾਂ ਸੰਚਾਲਕ ਰਾਜੂ ਨੇ ਫਾਹਾ ਲਿਆ ਹੋਇਆ ਸੀ ਜਿਸ ਦੀ ਸੂਚਨਾ ਮੁਲਾਜ਼ਮ ਨੇ ਤੁਰੰਤ ਆਲੇ-ਦੁਆਲੇ ਦੇ ਲੋਕਾਂ, ਸੰਚਾਲਕ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਸੈਕਟਰ-34 ਥਾਣਾ ਇੰਚਾਰਜ ਬਲਦੇਵ ਤੇ ਬੁੜੈਲ ਚੌਕੀ ਇੰਚਾਰਜ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚ ਗਏ ਸਨ। ਹਾਲਾਂਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਖੁੱਡਾ ਅਲੀਸ਼ੇਰ ਸਥਿਤ ਮਕਾਨ ‘ਚ ਇੱਕ 17 ਸਾਲਾ ਨਾਬਾਲਗ ਲੜਕੀ ਨੇ ਵੀ ਖੁਦਕੁਸ਼ੀ ਕਰ ਲਈ। ਮ੍ਰਿਤਕ ਜੁਨੈਦ ਪਰਿਵਾਰ ਨਾਲ ਖੁੱਡਾ ਅਲੀਸ਼ੇਰ ‘ਚ ਰਹਿੰਦਾ ਸੀ। ਉਹ ਮੂਲ ਤੌਰ ਤੋਂ ਯੂ. ਪੀ. ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ। ਜੁਨੈਦ ਪ੍ਰਾਈਵੇਟ ਨੌਕਰੀ ਕਰਦਾ ਸੀ। ਉਸ ਨੇ ਵੀ ਕਮਰੇ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।