ludhiana people children missing: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਕਮਿਸ਼ਨਰੇਟ ਦੇ ਅਧੀਨ ਪੈਂਦੇ 2 ਇਲਾਕਿਆਂ ਤੋਂ 1 ਬੱਚੇ ਸਮੇਤ 2 ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਹਰ ਥਾਂ ਅਤੇ ਰਿਸ਼ਤੇਦਾਰਾਂ ‘ਚ ਭਾਲ ਕੀਤੀ ਗਈ ਪਰ ਕੋਈ ਵੀ ਸੁਰਾਗ ਨਹੀਂ ਹੱਥ ਨਹੀਂ ਲੱਗਿਆ ਹੈ। ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਤੱਕ ਪਹੁੰਚੀ ਹੈ। ਪੁਲਿਸ ਨੇ ਮਾਮਲੇ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕੀਤੀ ਹੈ।
ਥਾਣਾ ਫੋਕਲ ਪੁਆਇੰਟ ਪੁਲਿਸ ਨੇ ਜੀਵਨ ਨਗਰ ਗਲੀ ਨੰਬਰ 26 ਨਿਵਾਸੀ ਰਾਮੂ ਸਾਹਨੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ‘ਚ ਉਸ ਨੇ ਦੱਸਿਆ ਹੈ ਕਿ 20 ਸਤੰਬਰ ਦੀ ਸਾਮ ਨੂੰ 5 ਵਜੇ ਉਸ ਦਾ ਪੁੱਤਰ ਬਿਕ੍ਰਮ ਕੁਮਾਰ (9) ਘਰ ਤੋਂ ਬਾਹਰ ਖੇਡਣ ਗਿਆ ਅਤੇ ਵਾਪਸ ਘਰ ਨਹੀਂ ਆਇਆ। ਜਿਸ ਕਾਰਨ ਉਨ੍ਹਾਂ ਨੂੰ ਲੱਗਿਆ ਕਿ ਬੱਚੇ ਨੂੰ ਅਗਵਾ ਕੀਤਾ ਗਿਆ ਹੈ। ਦੂਜੇ ਪਾਸੇ ਥਾਣਾ ਕੂਮਕਲਾ ਪੁਲਿਸ ਨੇ ਪਿੰਡ ਹਾਡੀਆ ਦੀ ਰਹਿਣ ਵਾਲੀ ਆਰਤੀ ਦੇਵੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ,ਜਿਸ ਨੇ ਆਪਣੇ ਬਿਆਨ ‘ਚ ਦੱਸਿਆ ਹੈ ਕਿ 22 ਅਗਸਤ ਨੂੰ ਉਸ ਦਾ ਪਤੀ ਸੁਨੀਲ ਕੁਮਾਰ (25) ਘਰ ਤੋਂ ਕੰਮ ‘ਤੇ ਗਿਆ ਪਰ ਵਾਪਿਸ ਮੁੜ ਕੇ ਨਹੀਂ ਆਇਆ।