robbers house snatched gold earrings: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਵਾਰਦਾਤਾਂ ਲਈ ਨਵੇਂ-ਨਵੇਂ ਤੋਂ ਢੰਗ ਅਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਕੈਲਾਸ਼ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਧਾਇਕ ਦੇ ਨਾਂ ‘ਤੇ ਲੁਟੇਰੇ ਇਕ ਘਰ ‘ਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦਰਅਸਲ ਸ਼ਹਿਰ ਦੇ ਕੈਲਾਸ਼ ਨਗਰ ‘ਚ ਐੱਮ.ਐੱਲ.ਏ ਸੰਜੈ ਤਲਵਾੜ ਦਾ ਨਾਂ ਲੈ ਕੇ ਆਏ ਦੋ ਨੌਜਵਾਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ।ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਔਰਤ ਦੀ ਪੈਨਸ਼ਨ ਲਗਵਾਉਣ ਦੇ ਬਹਾਨੇ ਆਧਾਰ ਕਾਰਡ ਚੈੱਕ ਕਰਨ ਅਤੇ ਲਾਕਡਾਊਨ ਦੌਰਾਨ ਰਾਸ਼ਨ ਮਿਲਣ ਬਾਰੇ ਗੱਲਾਂ ਕਰਨ ਲੱਗੇ। ਇਸ ਦੌਰਾਨ ਦੋਵੇਂ ਨੌਜਵਾਨ ਹੌਲੀ-ਹੌਲੀ ਘਰ ‘ਚ ਦਾਖਲ ਹੋ ਗਏ ਅਤੇ ਔਰਤ ਨੂੰ ਆਪਣੀਆਂ ਗੱਲਾਂ ‘ਚ ਵਰਗਲਾ ਲਿਆ। ਇਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਔਰਤ ਨੂੰ ਪਹਿਲਾਂ ਧੱਕਾ ਮਾਰਿਆ ਅਤੇ ਉਸ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।