B Praan share cute family picture:ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵ–ਜਨਮੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਉਨ੍ਹਾਂ ਦੀ ਪਤਨੀ ਮੀਰਾ ਵੀ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੀ ਪਰਾਕ ਨੇ ਇਸ ਤਸਵੀਰ ਨੂੰ ਆਪਣੇ ਪਰਿਵਾਰ ਦੀ ਸਭ ਤੋਂ ਬਿਹਤਰੀਨ ਤਸਵੀਰ ਦੱਸਿਆ ਹੈ । ਇਸ ਤਸਵੀਰ ‘ਚ ਬੀ ਪਰਾਕ ਦਾ ਕਿਊਟ ਜਿਹਾ ਬੇਟਾ ਆਦਾਬ ਨਜ਼ਰ ਆ ਰਿਹਾ ਹੈ ਅਤੇ ਇਸ ਤਵਸੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਬੀ ਪਰਾਕ ਦੇ ਘਰ ਕੁਝ ਸਮਾਂ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਹੈ । ਜਿਸ ਦੀਆਂ ਜਨਮ ਤੋਂ ਬਾਅਦ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
ਹਾਲਾਂਕਿ ਉਨ੍ਹਾਂ ਤਸਵੀਰਾਂ ‘ਚ ਬੀ ਪਰਾਕ ਨੇ ਕਦੇ ਵੀ ਆਪਣੇ ਬੇਟੇ ਦਾ ਮੂੰਹ ਨਹੀਂ ਸੀ ਵਿਖਾਇਆ, ਪਰ ਇਸ ਤਸਵੀਰ ‘ਚ ਆਦਾਬ ਦਾ ਚਿਹਰਾ ਵੀ ਵਿਖਾਈ ਦੇ ਰਿਹਾ ਹੈ । ਬੀ ਪਰਾਕ ਦੇ ਵਰਕ ਫਰੰਟ ਦੀ ਗੱਲ ਕਰੀਤੇ ਤਾਂ ਉਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਕਈਆਂ ਗੀਤਾਂ ਨੂੰ ਸ਼ਿੰਗਾਰਿਆ ਹੈ । ਇਸ ਦੇ ਨਾਲ ਹੀ ‘ਫ਼ਿਲਹਾਲ’ , ‘ਤੇਰੀ ਮਿੱਟੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਨੇ । ਇਹ ਹੀ ਨਹੀਂ ਹਾਲ ਹੀ ਵਿੱਚ ਬੀ ਪਰਾਕ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਖੂਬਸੂਰਤ ਪੋਸਟ ਪਾਈ ਸੀ। ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਇਸ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਪੋਸਟ ਵੀ ਆਪਣੀ ਪਤਨੀ ਦੇ ਲਈ ਲਿਖੀ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ “ਹੈਪੀ ਬਰਥਡੇ ਮੇਰੀ ਰਾਣੀ ਬੀਵੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ।ਮੈਂ ਜਾਣਦਾ ਹਾਂ ਕਿ ਇਸ ਲਾਕਡਾਊਨ ਕਰਕੇ ਮੈਂ ਤੁਹਾਡਾ ਜਨਮ ਦਿਨ ਨਹੀਂ ਮਨਾ ਪਾਵਾਂਗਾ ।ਪਰ ਮੈਂ ਜਾਣਦਾ ਹਾਂ ਕਿ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਮੈਂ ਤੁਹਾਡੇ ਲਈ ਕੁਝ ਸਪੈਸ਼ਲ ਨਾਂ ਕਰ ਸਕਾਂ। ਮੇਰੀ ਜਾਨ ਹੁਣ ਸਮਾਂ ਡਬਲ ਪਾਰਟੀ ਦਾ ਹੈ। ਥੈਂਕ ਯੂ ਸੋ ਮੱਚ ਮੇਰੀ ਜ਼ਿੰਦਗੀ ਨੂੰ ਏਨਾ ਖੂਬਸੂਰਤ ਬਨਾਉਣ ਲਈ” ।ਇਨ੍ਹਾਂ ਸ਼ਬਦਾਂ ਦੇ ਨਾਲ ਉਨ੍ਹਾਂ ਨੇ ਆਪਣੀ ਪਤਨੀ ਮੀਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।