The mother turned : ਆਦਮਪੁਰ : ਲਗਭਗ ਇੱਕ ਹਫਤਾ ਪਹਿਲਾਂ ਆਦਮਪੁਰ ਦੇ ਪਧਿਆਨਾ ‘ਚ 13 ਸਾਲ ਦੇ ਅੱਲ੍ਹੜ ਦੀ ਹੱਤਿਆ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਂ ਨੇ ਬੇਟੇ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਸ ਨੂੰ ਮਾਂ ਦੇ ਕਿਸੇ ਹੋਰ ਨਾਲ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ ਅਤੇ ਉਹ ਇਸ ਕਤਰੂਤ ਨੂੰ ਦੁਬਈ ‘ਚ ਰਹਿ ਰਹੇ ਆਪਣੇ ਪਿਤਾ ਨੂੰ ਦੱਸਣ ਜਾ ਰਿਹਾ ਸੀ।
ਆਦਮਪੁਰ ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਬੀਤੀ 17 ਸਤੰਬਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਧਿਆਣਾ ‘ਚ ਇੱਕ 13 ਸਾਲ ਦੇ ਬੱਚੇ ਦੀ ਲਾਸ਼ ਖੇਤਾਂ ‘ਚ ਪਈ ਹੈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਬੱਚੇ ਦੇ ਮੂੰਹ ‘ਚ ਝੱਗ ਨਿਕਲ ਰਹੀ ਸੀ। ਉਸ ਦੇ ਪਿੱਛੇ ਸੱਟ ਦਾ ਨਿਸ਼ਾਨ ਸੀ। ਪੁਲਿਸ ਦੀ ਜਾਂਚ ‘ਚ ਬੱਚੇ ਦੇ ਦਾਦਾ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਮਰਪ੍ਰੀਤ ਸਿੰਘ ਦੁਬਈ ‘ਚ ਰਹਿੰਦਾ ਹੈ। ਉਨ੍ਹਾਂ ਦੀ ਨੂੰਹ ਗੁਰਮੀਤ ਕੌਰ ਆਪਣੇ ਬੱਚਿਆਂ ਸਮੇਤ ਪਿੰਡ ‘ਚ ਵੱਖਰੀ ਰਹਿੰਦੀ ਹੈ। ਉਸ ਦਾ ਚਾਲ ਚਲਨ ਠੀਕ ਨਹੀਂ। ਇੰਦਰਜੀਤ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਘਰ ‘ਚ ਬਾਹਰ ਦੇ ਲੋਕ ਆਉਂਦੇ ਰਹਿੰਦੇ ਹਨ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਇਹ ਗੱਲ ਜਲਦੀ ਹੀ ਪਿਤਾ ਨੂੰ ਦੱਸ ਦੇਵੇਗਾ।
ਪਹਿਲਾਂ ਤਾਂ ਮਾਂ ਪੁਲਿਸ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਬਾਅਦ ‘ਚ ਉਸ ਨੇ ਆਪਣਾ ਗੁਨਾਹ ਕਬੂਲ ਲਿਆ ਤੇ ਦੱਸਿਆ ਕਿ ਗੁਰਮੀਤ ਨੇ ਲੋਕਾਂ ਦੇ ਆਉਣ-ਜਾਣ ਦੀ ਗੱਲ ਆਪਣੇ ਪਿਤਾ ਨੂੰ ਦੱਸਣ ਦੀ ਜ਼ਿੱਦ ਫੜੀ ਸੀ। ਇਸ ਨਾਲ ਉਹ ਘਬਰਾ ਗਈ। ਨਾਜਾਇਜ਼ ਸਬੰਧ ਲੁਕਾਉਣ ਲਈ ਉਸ ਨੇ ਇੰਦਰਜੀਤ ਨੂੰ ਮਾਰਨ ਦਾ ਪਲਾਨ ਬਣਾਇਆ। ਉਹ ਖੁਦ ਹੀ ਉਸ ਨੂੰ ਖੇਤਾਂ ‘ਚ ਲੈ ਗਈ ਤੇ ਧੋਖੇ ਨਾਲ ਸਲਫਾਸ ਦੀਆਂ ਗੋਲੀਆਂ ਖੁਆ ਦਿੱਤੀਆਂ ਤੇ ਫਿਰ ਸਿਰ ‘ਤੇ ਇੱਟਾਂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।