haryana man jumping sirhind canal: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਦੋਰਾਹਾ ਨੇੜਿਓਂ ਲੰਘਦੀ ਸਰਹਿੰਦ ਨਹਿਰ ‘ਚ ਰਾਮਪੁਰ ਰੋਡ ਨੇੜੇ ਬਣੇ ਰੇਲਵੇ ਫਾਟਕ ‘ਤੇ ਕਰੀਬ 60 ਸਾਲ ਦੇ ਇਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦੋਰਾਹਾ ਥਾਣਾ ਦੇ ਐੱਸ.ਐੱਚ.ਓ ਨਛੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਰਾਮਪੁਰ ਰੋਡ ‘ਤੇ ਬਣੇ ਰੇਲਵੇ ਫਾਟਕ ਨੇੜੇ ਇਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਦੱਸੇ ਸਥਾਨ ‘ਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਤੱਕ ਗੋਤਾਖੋਰਾਂ ਨੇ ਉਸ ਵਿਅਕਤੀ ਨੂੰ ਬਾਹਰ ਕੱਢਿਆ ਉਦੋ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਮਿਲੇ ਆਧਾਰ ਕਾਰਡ ਨਾਲ ਮ੍ਰਿਤਕ ਦੀ ਪਛਾਣ ਹੋਈ। ਇਸ ‘ਚ ਮ੍ਰਿਤਕ ਸੁਰਜੀਤ ਸਿੰਘ, ਮਕਾਨ ਨੰਬਰ 388, ਵਾਰਡ ਨੰਬਰ 13, ਕਾਂਠ ਮੰਡੀ, ਫਤਿਹਬਾਦ, ਹਰਿਆਣਾ ਦਾ ਨਿਵਾਸੀ ਪਾਇਆ ਗਿਆ। ਪੁਲਿਸ ਨੇ ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ‘ਚ ਰੱਖਵਾ ਦਿੱਤਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਤਲਾਸ਼ ਕਰ ਸੂਚਨਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।