high security number plate relief: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਨੇ ਇਕ ਨਵੇਂ ਮੋਟਰ ਵ੍ਹੀਕਲ ਐਕਟ ਮੁਤਾਬਕ ਹਰ ਗੱਡੀ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗੀ ਹੋਣੀ ਲਾਜ਼ਮੀ ਕਰ ਦਿੱਤੀ ਸੀ, ਤਾਂ ਵਾਹਨ ਚੋਰੀ ਦੀਆਂ ਘਟਨਾਵਾਂ ‘ਤੇ ਠੱਲ ਪਾਈ ਜਾਵੇ। ਇਸੇ ਤਹਿਤ ਹੁਣ ਵਾਹਨ ਚਾਲਕਾਂ ਨੂੰ ਹੋਰ ਰਾਹਤ ਦਿੰਦੇ ਹੋਏ ਟਰਾਂਸਪੋਰਟ ਵਿਭਾਗ ਨੇ ਵਾਹਨ ਚਾਲਕਾਂ ਨੂੰ ਰਾਹਤ ਦਿੰਦੇ ਹੋਏ 31 ਦਸੰਬਰ, 2020 ਤੱਕ ਦੀ ਮਿਆਦ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਸੀਮਾ 30 ਸਤੰਬਰ ਤੱਕ ਸੀ ਪਰ ਪਿਛਲੇ ਦਿਨੀਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਵਾਲੀ ਕੰਪਨੀ ਐਗਰੋਜ਼ ਦੇ ਮੁਲਾਜ਼ਮਾਂ ’ਤੇ ਗਲਤ ਤਰੀਕੇ ਨਾਲ ਨੰਬਰ ਪਲੇਟਾਂ ਲਾਉਣ ਦਾ ਮਾਮਲਾ ਕਾਫੀ ਭਖ਼ ਗਿਆ, ਜਿਸ ਕਾਰਨ ਸਟੇਟ ਟਰਾਂਸਪੋਰਟ ਮਹਿਕਮਾ ਦੁਚਿੱਤੀ ’ਚ ਸੀ। ਇਸੇ ਦੁਚਿੱਤੀ ਦੇ ਮੱਦੇਨਜ਼ਰ ਸਟੇਟ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਚਾਲਕਾਂ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਕੋਵਿਡ-19 ਦੇ ਚੱਲਦਿਆਂ ਹਾਈ ਸਕਿਓਰਿਟੀ ਨੰਬਰ ਪਲੇਟ ਲਵਾਉਣ ਲਈ ਆਨਲਾਈਨ ਹੀ ਫੀਸ ਜਮ੍ਹਾ ਹੋ ਰਹੀ ਹੈ, ਸਿਰਫ ਵਾਹਨ ‘ਤੇ ਨੰਬਰ ਪਲੇਟ ਲਾਉਣ ਲਈ ਹੀ ਸੈਂਟਰ ‘ਤੇ ਜਾਣਾ ਪਵੇਗਾ।
ਹੁਣ ਘਰ ਬੈਠੇ ਵੀ ਲਗਵਾ ਸਕਦੇ ਹੋ ਨੰਬਰ ਪਲੇਟ- ਕੰਪਨੀ ਵੱਲੋਂ ਨੰਬਰ ਪਲੇਟ ਲਗਵਾਉਣ ਲਈ ਹੋਮ ਸਰਵਿਸ ਵੀ ਦਿੱਤੀ ਜਾ ਰਹੀ ਹੈ। ਘਰ ਬੈਠੇ ਸੁਵਿਧਾ ਲੈਣ ਲਈ www.punjabhsrp.in ‘ਤੇ ਲਾਗ ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਕੰਪਨੀ ਦਾ ਮੁਲਾਜ਼ਮ ਤੁਹਾਡੇ ਘਰ ਆ ਕੇ ਨੰਬਰ ਪਲੇਟ ਲਗਾ ਦੇਵੇਗਾ। ਕੰਪਨੀ ਨੇ ਇਸ ਦੀ ਫੀਸ ਤੈਅ ਕਰ ਰੱਖੀ ਹੈ, ਜੋ ਕਿ ਆਨਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ। ਅਪਲਾਈ ਕਰਨ ਦੇ 4 ਕੰਮਕਾਜੀ ਦਿਨਾਂ ‘ਚ ਨੰਬਰ ਪਲੇਟ ਬਣ ਜਾਵੇਗੀ, ਜਿਸ ਦੀ ਸੂਚਨਾ ਗੱਡੀ ਮਾਲਕ ਨੂੰ ਐੱਸ.ਐੱਮ.ਐੱਸ. ਰਾਹੀਂ ਦਿੱਤੀ ਜਾਵੇਗੀ।