know secret pushpam priya chaudhary black dress: ਬਿਹਾਰ ਦੀ ਰਾਜਨੀਤੀ ‘ਚ ਇਨ੍ਹੀ ਦਿਨੀਂ ਸਭ ਤੋਂ ਵੱਧ ਚਰਚਾ ‘ਚ ਰਹਿਣ ਵਾਲੀ ਪੁਸ਼ਪਮ ਪ੍ਰਿਆ ਚੌਧਰੀ ਹਮੇਸ਼ਾ ਬਲੈਕ ਡ੍ਰੈੱਸ ‘ਚ ਨਜ਼ਰ ਆਉਂਦੀ ਹੈ।ਆਖਿਰ ਉਨ੍ਹਾਂ ਦੀ ਬਲੈਕ ਕੱਪੜੇ ਪਹਿਨਣ ਦੀ ਕੀ ਵਜ੍ਹਾ ਹੋ ਸਕਦੀ ਹੈ।ਇਹ ਕੋਈ ਟੋਟਕਾ ਹੈ ਜਾਂ ਫਿਰ ਗੱਲ ਕੁਝ ਹੋਰ।ਮਾਰਚ 2020 ‘ਚ ਖੁਦ ਨੂੰ ਬਿਹਾਰ ਦਾ ਸੀ.ਐੱਮ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਚਰਚਾ ‘ਚ ਆਈ ਪੁਸ਼ਪਮ ਪ੍ਰਿਆ ਦੀ ਪਲੂਰਲਸ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਚੋਣਾਵੀ ਮੈਦਾਨ ‘ਚ ਉਤਾਰ ਦਿੱਤਾ ਹੈ।ਪੁਸ਼ਪਮ ਪ੍ਰਿਆ ਚੌਧਰੀ ਦੇ ਨਵੇਂ ਪ੍ਰਯੋਗ ਉਨ੍ਹਾਂ ਨੂੰ ਸੁਰਖੀਆਂ ‘ਚ ਰੱਖਦੇ ਹਨ।ਹਾਲ ਹੀ ‘ਚ ਜਦੋਂ ਉਨ੍ਹਾਂ ਦੇ ਉਮੀਦਵਾਰਾਂ ਨੇ ਨਾਮਜ਼ਦ ਕੀਤਾ ਤਾਂ
ਨਾਮਜ਼ਦ ਪੱਤਰ ‘ਚ ਜਾਤੀ ਦੇ ਸਥਾਨ ‘ਤੇ ਪਾਲੀਟਿਸ਼ੀਅਨ ਅਤੇ ਧਰਮ ਦੀ ਥਾਂ ‘ਤੇ ਬਿਹਾਰੀ ਲਿਖਿਆ ਹੈ।ਹਾਲਾਂਕਿ ਇਸ ਪਿਛੇ ਪੁਸ਼ਪਮ ਪ੍ਰਿਯਾ ਦਾ ਮੰਨਣਾ ਹੈ ਕਿ ਸਿਆਸਤ ਜਾਤੀ ਅਤੇ ਧਰਮ ਦੇ ਆਧਾਰ ‘ਤੇ ਨਹੀਂ, ਸਗੋਂ ਵਿਕਾਸ ਲਈ ਹੋਣੀ ਚਾਹੀਦੀ।ਲੰਡਨ ਤੋਂ ਪੜ ਕੇ ਪਰਤੀ ਪੁਸ਼ਪਮ ਪ੍ਰਿਆ ਚੌਧਰੀ ਦਾ ਜਨਮ ਬਿਹਾਰ ਦੇ ਦਰਭੰਗਾ ‘ਚ ਹੋਇਆ।ਉਨਾਂ੍ਹ ਦੇ ਪਿਤਾ ਵਿਨੋਦ ਚੌਧਰੀ ਬਿਹਾਰ ਦੇ ਸੀ.ਐੱਮ ਨੀਤੀਸ਼ ਕੁਮਾਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਉਹ ਜੇਡੀਯੂ ਤੋਂ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ।ਪੁਸ਼ਪਮ ਪ੍ਰਿਯਾ ਚੌਧਰੀ ਦਾ ਦਾਅਵਾ ਹੈ ਕਿ ਉਹ ਬਿਹਾਰ ਦੀ ਸਿਆਸਤ ‘ਚ ਵੱਡਾ ਬਦਲਾਅ ਚਾਹੁੰਦੀ ਹੈ।ਜਾਣਕਾਰੀ ਮੁਤਾਬਕ ਉਹ ਕਾਲੇ ਕੱਪੜੇ ਇਸ ਲਈ ਪਹਿਨਦੀ ਹੈ ਕਿਉਂਕਿ ਦੇਸ਼ ਦੇ ਬਾਕੀ ਨੇਤਾ ੳੁੱਜਲੇ ਕੱਪੜੇ ਪਹਿਨਦੇ ਹਨ।