Four members of : ਫਰੀਦਕੋਟ : ਬੀਤੀ ਰਾਤ ਪੰਜਾਬ ਦੇ ਜਿਲ੍ਹਾ ਫਰੀਦਕੋਟ ਤੋਂ ਇੱਕ ਬਹੁਤ ਹੀ ਬੁਰੀ ਖਬਰ ਆਈ ਹੈ। ਜਿਥੇ ਰਾਜਸਥਾਨ ਨਿਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਕੱਲ੍ਹ ਰਾਤ ਫਰੀਦਕੋਟ ਦੇ ਕਲੇਰ ‘ਚ ਖੁਦ ਨੂੰ ਅੱਗ ਲਗਾ ਲਈ। ਚਾਰੋਂ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਤੋਂ ਝੁਲਸ ਚੁੱਕੇ ਸਨ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਰੋਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਪੁਲਿਸ ਮੌਕੇ ‘ਤੇ ਪੁੱਜ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਨਿਵਾਸੀ ਧਰਮਪਾਲ ਪਿਛਲੇ 10 ਸਾਲਾਂ ਤੋਂ ਪਰਿਵਾਰ ਸਮੇਤ ਪਿੰਡ ਕਲੇਰ ‘ਚ ਰਹਿ ਰਿਹਾ ਸੀ। ਉਹ ਇੱਕ ਇੱਟ-ਭੱਠੇ ‘ਤੇ ਬਤੌਰ ਮੁਨਸ਼ੀ ਕੰਮ ਕਰਦਾ ਸੀ। ਪੁਲਿਸ ਆਸ-ਪਾਸ ਦੇ ਲੋਕਾਂ ਤੇ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਤੋਂ ਪੁੱਛਗਿਛ ਕਰ ਰਹੀ ਹੈ ਕਿ ਉਸ ਨੇ ਪਰਿਵਾਰ ਸਮੇਤ ਅਜਿਹਾ ਕਦਮ ਕਿਉਂ ਚੁੱਕਿਆ। ਪੁਲਿਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਪਰਿਵਾਰ ਨੇ ਅਜਿਹਾ ਕਦਮ ਕਿਉਂ ਚੁੱਕਿਆ?