Punjab Govt waives interest : ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਸੰਬੰਧੀ ਵੱਡਾ ਫੈਸਲਾ ਲਿਆ ਹੈ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ 69000 ਕਿਸਾਨਾਂ ਦੇ ਜੁਰਮਾਨੇ ਵਾਲੇ ਵਿਆਜ ਨੂੰ ਸਰਕਾਰ ਨੇ 61.49 ਕਰੋੜ ਰੁਪਏ ਮੁਆਫ ਕਰ ਦਿੱਤਾ ਹੈ। ਇਸ ਵਿਆਜ ਦੀ ਰਕਮ ਪੀ.ਏ.ਡੀ.ਬੀ. ਦੁਆਰਾ ਸਾਉਣੀ 2020 ਦੀ ਵਸੂਲੀ ਮੁਹਿੰਮ ਦੌਰਾਨ ਕਰਜ਼ਦਾਰ ਕਿਸਾਨਾਂ ਤੋਂ ਵਸੂਲੀ ਜਾਣੀ ਸੀ।
ਹੁਣ ਪੀ.ਏ.ਡੀ.ਬੀ. ਦੇ ਜਿਹੜੇ ਕਰਜ਼ਦਾਰ ਕਿਸਾਨ ਹਨ, ਉਨ੍ਹਾਂ ਨੂੰ 31 ਦਸੰਬਰ ਤੱਕ ਆਪਣੀ ਪੂਰੀ ਕਰਜ਼ੇ ਦੀ ਰਕੁਮ ਜਮ੍ਹਾ ਕਰਵਾਉਣੀ ਹੋਵੇਗੀ ਜਾਂ ਖਾਤਿਆਂ ਨੂੰ ਬੰਦ ਕਰਨਾ ਹੋਵੇਗਾ। ਰਾਜ ਵਿਚ ਕੁੱਲ 89 ਪੀ.ਏ.ਡੀ.ਬੀ ਦੇ ਲਗਭਗ 69000 ਡਿਫਾਲਟਰ ਕਰਜ਼ਦਾਰ ਹਨ, ਜਿਨ੍ਹਾਂ ‘ਤੇ ਬੈਂਕ ਦੇ 1950 ਕਰੋੜ ਰੁਪਏ ਦੇ ਡਿਫਾਲਟਰ ਰਕਮ ਬੈਂਕ ਦੀ ਬਕਾਇਆ ਹੈ। ਇਸ ਤੋਂ ਇਲਾਵਾ 61.49 ਕਰੋੜ ਰੁਪਏ ਦੇ ਜ਼ੁਰਮਾਨੇ ਦੀ ਵਾਧੂ ਰਕਮ ਹੈ। ਇਨ੍ਹਾਂ ਵਿਚੋਂ 70 ਪ੍ਰਤੀਸ਼ਤ ਛੋਟੇ ਅਤੇ ਸੀਮਾਂਤ ਕਿਸਾਨ ਹਨ, ਜਿਨ੍ਹਾਂ ਕੋਲ ਪੰਜ ਏਕੜ ਜਾਂ ਪੰਜ ਏਕੜ ਤੋਂ ਘੱਟ ਜ਼ਮੀਨ ਹੈ। ਇਸ ਫੈਸਲੇ ਨਾਲ ਉਨ੍ਹਾਂ ਨੂੰ ਬਕਾਇਆ ਰਕਮ ਭਰਨ ਵਿਚ ਰਾਹਤ ਮਿਲੇਗੀ। ਇਸ ਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਦੁਆਰਾ ਬੈਂਕ ਦੇ ਡਾਇਰੈਕਟਰਜ਼ ਬੋਰਡ ਦੁਆਰਾ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਪ੍ਰਵਾਨਗੀ ਦਿੱਤੀ ਗਈ ਹੈ।
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਤਹਿਤ ਹੁਣ ਤੱਕ 4500 ਕਰੋੜ ਰੁਪਏ ਦੇ ਲਗਭਗ ਕਰਜ਼ਾ ਮਾਫ ਕੀਤਾ ਜਾ ਚੁੱਕਾ ਹੈ। ਪੰਜਾਬ ਦੇ ਕਿਸਾਨਾਂ ਦੇ ਨਾਲ ਹਮੇਸ਼ਾ ਸਰਕਾਰ ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ।ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਖੜ੍ਹੀ ਰਹੇਗੀ। –