friend misdeed woman car: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚੋ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਚੱਲਦੀ ਕਾਰ ‘ਚ ਇਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਹੈ। ਦੱਸ ਦੇਈਏ ਕਿ ਪੀੜਤ ਲੜਕੀ ਦੋਸ਼ੀ ਸਖਸ਼ ਦੇ ਨਾਲ ਇਕੋਂ ਹੋਟਲ ‘ਚ ਕੰਮ ਕਰਦੀ ਸੀ। ਪੀੜਤਾ ਨੇ ਇਹ ਘਟਨਾ ਦੀ ਜਾਣਕਾਰੀ ਸਰਾਭਾ ਨਗਰ ਪੁਲਿਸ ਨੂੰ ਦਿੱਤੀ ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਜਾਰੀ ਹੈ।
ਐੱਸ.ਐੱਚ.ਓ ਮਧੂ ਬਾਲਾ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਪ੍ਰਸ਼ਾਤ ਸ਼ੁਕਲਾ ਤੇ ਰੋਹਿਤ ਸ਼ੁਕਲਾ ਦੇ ਨਾਂ ਨਾਲ ਹੋਈ ਹੈ, ਜਿਨ੍ਹਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਇਕ ਦਿਨ ਦਾ ਰਿਮਾਂਡ ਲੈ ਲਿਆ ਹੈ। ਦੱਸ ਦੇਈਏ ਕਿ ਦੋਸ਼ੀ ਪੀੜਤ ਲੜਕੀ ਦੇ ਨਾਲ ਇਕੋ ਹੋਟਲ ‘ਚ ਕੰਮ ਕਰਦਾ ਸੀ।
ਪੀੜਤ ਲੜਕੀ ਨੇ ਦੱਸਿਆ ਹੈ ਕਿ ਦੋਸ਼ੀ ਪ੍ਰਸ਼ਾਂਤ ਨਾਲ ਉਸ ਨਾਲ 6-7 ਸਾਲ ਪੁਰਾਣੀ ਦੋਸਤੀ ਹੈ। ਬੀਤੇ ਦਿਨ ਭਾਵ ਬੁੱਧਵਾਰ ਨੂੰ ਉਸ ਨੂੰ ਪ੍ਰਸ਼ਾਂਤ ਦਾ ਫੋਨ ਆਇਆ ਕਿ ਉਸ ਦੇ ਦੋਸਤ ਦਾ ਜਨਮਦਿਨ ਹੈ ਤੇ ਪਾਰਟੀ ਤੇ ਜਾਣਾ ਹੈ।ਦੋਸ਼ੀਆਂ ਨੇ ਲੜਕੀ ਨੂੰ ਕੇਜੀ ਹੋਟਲ ਦੇ ਕੋਲ ਸ਼ਰਾਬ ਦੇ ਠੇਕੇ ਦੇ ਬਾਹਰ ਆ ਕੇ ਮਿਲਣ ਲਈ ਕਿਹਾ। ਜਦੋਂ ਉਹ ਰਾਤ ਸਾਢੇ 9 ਵਜੇ ਹੋਟਲ ਦੇ ਨੇੜੇ ਪਹੁੰਚ ਗਈ ਤਾਂ ਇਸ ਤੋਂ ਬਾਅਦ ਤਿੰਨਾਂ ਨੇ ਸ਼ਰਾਬ ਦੇ ਅਹਾਤੇ ‘ਚ ਬੈਠ ਕੇ ਸ਼ਰਾਬ ਪੀਤੀ। ਜਦੋਂ ਸਾਢੇ 11 ਵਜੇ ਉਹ ਕਾਰ ਰਾਹੀਂ ਘਰ ਵਾਪਸ ਆਉਣ ਲੱਗੇ ਤਾਂ ਇਸ ਦੌਰਾਨ ਰਸਤੇ ‘ਚ ਪ੍ਰਸ਼ਾਂਤ ਨੇ ਚੱਲਦੀ ਕਾਰ ‘ਚ ਉਸ ਨਾਲ ਜਬਰ ਜ਼ਨਾਹ ਕੀਤਾ, ਜਦਕਿ ਦੋਸ਼ੀ ਰੋਹਿਤ ਕੁਮਾਰ ਕਾਰ ਚਲਾ ਰਿਹਾ ਸੀ। ਇਸ ਤੋਂ ਬਾਅਦ ਪ੍ਰਸ਼ਾਂਤ ਸ਼ੁਕਲਾ ਨੇ ਸਵੇਰੇ 3 ਵਜੇ ਅਹਾਤੇ ਦੇ ਬਾਹਰ ਸੁੱਟ ਦਿੱਤਾ।