In a heart-wrenching : ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਮਾਨ ਵਿਖੇ ਬਹੁਤ ਹੀ ਸ਼ਰਮਨਾਕ ਤੇ ਇਨਸਾਨੀਅਤ ਨੂੰ ਖਤਮ ਕਰਨ ਵਾਲੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਜਿਥੇ ਇੱਕ ਜੇਠਾਣੀ ਨੇ ਆਪਣੀ ਦਰਾਣੀ ਨੂੰ ਦਿਲ ਕੰਬਾਊਂ ਮੌਤ ਦਿੱਤੀ। ਪਤਾ ਲੱਗਾ ਹੈ ਕਿ ਜੇਠਾਣੀ ਦਰਾਣੀ ਤੋਂ ਵੱਖਰੇ ਮਕਾਨ ‘ਚ ਰਹਿੰਦੀ ਸੀ ਤੇ ਜਦੋਂ ਦਰਾਣੀ ਜੇਠਾਣੀ ਦੇ ਘਰ ਇਹ ਪੁੱਛਣ ਗਈ ਕਿ ਅਸੀਂ ਕਿਸੇ ਧਾਰਮਿਕ ਥਾਂ ‘ਤੇ ਮੱਥਾ ਟੇਕਣ ਲਈ ਜਾਂਦੇ ਹਾਂ ਪਰ ਉਸ ਸਮੇਂ ਜੇਠਾਣੀ ਦਾ ਆਸ਼ਿਕ ਵੀ ਘਰ ‘ਚ ਮੌਜੂਦ ਸੀ ਤੇ ਉਸ ਨੇ ਆਪਣੇ ਪਾਪ ਨੂੰ ਲੁਕਾਉਣ ਲਈ ਦਰਾਣੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਲਮੀ ਸਟਾਈਲ ‘ਚ ਉਸ ਦਾ ਕਤਲ ਕਰ ਦਿੱਤਾ।
ਕਤਲ ਨੂੰ ਅੰਜਾਮ ਦੇਣ ਲਈ ਜੇਠਾਣੀ ਨੇ ਦਰਾਣੀ ਨੂੰ ਪਹਿਲਾਂ ਇੱਕ ਕਮਰੇ ‘ਚ ਬੁਲਾਇਆ ਤੇ ਫਿਰ ਉਸ ਦਾ ਗਲਾ ਦਬਾ ਦਿੱਤਾ। ਗਲਾ ਦਬਾਉਣ ਤੋਂ ਬਾਅਦ ਉਸ ਨੇ ਆਪਣਾ ਸੂਟ ਦਰਾਣੀ ਨੂੰ ਪੁਆ ਦਿੱਤਾ ਤੇ ਨਾਲ ਹੀ ਇੱਕ ਸੁਸਾਈਡ ਨੋਟ ਵੀ ਰੱਖ ਦਿੱਤਾ ਜਿਸ ‘ਚ ਲਿਖਿਆ ਸੀ ਕਿ ਮੈਂ ਆਪਣੇ ਪਤੀ ਤੇ ਸਹੁਰੇ ਤੋਂ ਤੰਗ ਹੋ ਕੇ ਆਤਮਹੱਤਿਆ ਕਰ ਰਹੀ ਹਾਂ। ਜੇਠਾਣੀ ਨੇ ਇਥੇ ਹੀ ਬੱਸ ਨਹੀਂ ਕੀਤੀ ਸਗੋਂ ਇਸ ਤੋਂ ਬਾਅਦ ਜੇਠਾਣੀ ਵੱਲੋਂ ਦਰਾਣੀ ਦੀ ਲਾਸ਼ ‘ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਜੇਠਾਣੀ ‘ਤੇ 302 ਦਾ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਅਜੇ ਫਰਾਰ ਹਨ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਔਰਤ ਨੂੰ ਤਾਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉਸ ਦਾ ਦੂਜਾ ਸਾਥੀ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ।
ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਕਿਵੇਂ ਘਰ ਦੀ ਹੀ ਇੱਕ ਔਰਤ ਨੇ ਦੂਜੀ ਔਰਤ ਦਾ ਕਤਲ ਕਰ ਦਿੱਤਾ। ਘਟਨਾ ‘ਤੇ ਟੀ. ਵੀ. ਸੀਰੀਅਲ ਦਾ ਅਸਰ ਵੀ ਸਾਫ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜੇਠਾਣੀ ਨੇ ਭੈਣਾਂ ਦੇ ਰਿਸ਼ਤੇ ਨੂੰ ਹੀ ਕਲੰਕਿਤ ਕਰ ਦਿੱਤਾ ਅਤੇ ਬਹੁਤ ਹੀ ਬੇਰਹਿਮੀ ਨਾਲ ਆਪਣੀ ਹੀ ਦਰਾਣੀ ਦਾ ਕਤਲ ਕਰਕੇ ਘਟਨਾ ਨੂੰ ਅੰਜਾਮ ਦਿੱਤਾ।