ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ (35) ਦੀ ਮੌਤ ਦੇ 8ਵੇਂ ਦਿਨ ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਉਸ ਦੀ ਭੈਣ ਅਮਰਜੀਤ ਕੌਰ ਨੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ।
ਇਸ ਦੌਰਾਨ ਪਰਿਵਾਰ ਭੁੱਬਾਂ ਮਾਰ ਕੇ ਰੋਈਆਂ। ਸਸਕਾਰ ਮੌਕੇ ਭਾਵੁਕ ਹੋਈਆਂ ਭੈਣਾਂ ਨੇ ਕਿਹਾ ਕਿ ਅਸੀਂ ਦੋਵੇਂ ਭੈਣਾਂ ਤੁਰ ਜਾਂਦੀਆਂ ਪਰ ਸਾਡਾ ਜੀਤਾ ਬਚ ਜਾਂਦਾ, ਸਾਡਾ ਭਰਾ ਸੱਜੀ ਬਾਂਹ ਸੀ ਅੱਜ ਸਾਡੀ ਬਾਂਹ ਚਲੀ ਗਈ।

ਇਸ ਤੋਂ ਪਹਿਲਾਂ ਦਲਜੀਤ ਸਿੰਘ ਦੀ ਮੌਤ ਤੋਂ ਪਹਿਲਾਂ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਗ੍ਰਿਫਤਾਰ ਨੌਜਵਾਨ ਦੀ ਭੈਣ ਨੇ ਸੀਸੀਟੀਵੀ ਸਾਹਮਣੇ ਲਿਆਉਂਦੇ ਹੋਏ ਦਾਅਵਾ ਕੀਤਾ ਹੈ ਕਿ ਦਲਜੀਤ ਸਿੰਘ ਦਾ ਕਤਲ ਨਹੀਂ ਹੋਇਆ, ਸਗੋਂ ਨਸ਼ੇ ਦਾ ਇੰਜੈਕਸ਼ਨ ਲਗਾਉਣ ਨਾਲ ਉ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਛੱਤ ਤੇ ਖੜ੍ਹੇ ਨੌਜਵਾਨ ‘ਤੇ ਫਾਇਰਿੰਗ, ਦੋ ਬਾਈਕ ਸਵਾਰ ਨਕਾਬਪੋਸ਼ਾਂ ਨੇ ਚਲਾਈਆਂ ਗੋਲੀਆਂ, ਹਮਲਾਵਰ ਫਰਾਰ
ਭੈਣ ਨੇ ਕਿਹਾ ਕਿ ਸੀਸੀਟੀਵੀ ਵਿਚ ਦਲਜੀਤ ਇੰਜੈਕਸ਼ਨ ਲੈ ਕੇ ਬਾਥਰੂਮ ਵਿਚ ਜਾਂਦਾ ਦਿਖਾਈ ਦੇ ਰਿਹਾ ਹੈ। ਉਸ ਨੇ ਪੁਲਿਸ ਤੋਂ ਸੀਸੀਟੀਵੀ ਫੁਟੇਜ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਦਲਜੀਤ ਸਿੰਘ ਦੀ ਮ੍ਰਿਤਕ ਦੇਹ 27 ਅਕਤੂਬਰ ਦੀ ਸਵੇਰ ਮਾਨਸਾ ਜ਼ਿਲ੍ਹੇ ਦੇ ਰਾਮਾਨੰਦੀ ਪਿੰਡ ਦੇ ਕੋਲ ਖੇਤਾਂ ਵਿਚ ਮਿਲੀ ਸੀ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਕਲ ਦਾ ਖਦਸ਼ਾ ਜਤਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








