police raid spa arrested manager: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਸ਼ਹਿਰ ਦੇ ਇਕ ਸਪਾ ਸੈਂਟਰ ‘ਚ ਛਾਪਾ ਮਾਰ ਕੇ ਮੈਨੇਜ਼ਰ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਇੱਥੇ ਇਕ ਸਪਾ ਸੈਂਟਰ ‘ਚ ਬਿਨਾ ਵੈਰੀਫਿਕੇਸ਼ਨ ਦੇ ਕਰਮਚਾਰੀ ਰੱਖਣ ਅਤੇ ਗਾਹਕਾਂ ਦਾ ਰਿਕਾਰਡ ਨਾ ਰੱਖਣ ਦੀ ਜਾਣਕਾਰੀ ਸਰਾਭਾ ਨਗਰ ਪੁਲਿਸ ਨੂੰ ਮਿਲੀ ਸੀ, ਜਿਸ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਪਾ ਸੈਂਟਰ ‘ਤੇ ਛਾਪਾ ਮਾਰਿਆ ਤਾਂ ਮੈਨੇਜਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਮਾਲਕ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਏ.ਐੱਸ.ਆਈ. ਸੰਤੋਖ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਨਿਊ ਆਸ਼ਾਪੁਰੀ ਨਿਵਾਸੀ ਉਮੇਸ਼ ਕਿਸ਼ੋਰ ਦੇ ਨਾਂ ਨਾਲ ਹੋਈ ਜਦਕਿ ਮਾਲਕ ਕਮਲ ਵਰਮਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
![](https://dailypost.in/wp-content/uploads/2020/10/n5-3.jpg)
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਸ਼ਾਮ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਈ.ਜੀ ਡੇ ਮਾਰਕੀਟ ‘ਚ ਸਪਾ ਸੈਂਟਰ ਚਲਾ ਰਹੇ ਸੀ ਉਹ ਨਾ ਤਾਂ ਗਾਹਕਾਂ ਦੇ ਆਈ.ਡੀ ਪਰੂਫ ਲੈਂਦੇ ਹਨ ਅਤੇ ਨਾ ਹੀ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਗਈ।ਜਿਸ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ।
![police raid spa arrested manager](https://dailypost.in/wp-content/uploads/2020/10/dr2-1.jpg)
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਹਿਰ ‘ਚ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਸਪਾ ਸੈਂਟਰ ‘ਚ ਲੜਕੀਆਂ ਨੂੰ ਕੰਮ ‘ਤੇ ਰੱਖਣ ਵਾਲਿਆਂ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਤਹਿਤ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ।