Case of importing and selling : ਚੰਡੀਗੜ੍ਹ : ਯੂਪੀ ਤੇ ਬਿਹਾਰ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀ ਮੰਡੀ ਵਿਚ ਐਮ.ਐਸ.ਪੀ. ’ਤੇ ਵੇਚਣ ਵਾਲੇ ਰੋਹਿਤ ਜੈਨ ਉਰਫ਼ ਲਾਡਾ ਅਤੇ ਹੋਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਖੰਨਾ ਜੀ.ਟੀ.ਡੀ. ਰੋਡ ‘ਤੇ ਸਥਿਤ ਵਾਟਸਨ ਇੰਜੀਨੀਰਿੰਗ ਵਰਕਸ ਨਾਮ ਦੇ ਗੁਦਾਮ ਵਿੱਚ ਦੂਜੇ ਰਾਜਾਂ ਤੋਂ ਲਿਆ ਕੇ ਝੋਨਾ ਸਟੋਰ ਕੀਤਾ ਗਿਆ ਸੀ, ਜ਼ੋ ਸੂਬੇ ਦੀਆਂ ਮੰਡੀਆਂ ਵਿੱਚ ਐਮ.ਐਸ.ਪੀ. ‘ਤੇ ਵੇਚਿਆ ਜਾਣਾ ਸੀ। ਇਸ ਗੋਦਾਮ ਵਿੱਚ ਛਾਪਾ ਮਾਰਕੇ 40 ਕਿਲੋ ਭਰਤੀ ਦੇ 3399 ਝੋਨੇ ਦੀਆਂ ਬੋਰੀਆਂ ਬਰਾਮਦ ਕੀਤੇ ਗਏ। ਇਨ੍ਹਾਂ ਝੋਨੇ ਵਾਲੀਆਂ ਬੋਰੀਆਂ ‘ਤੇ ‘ਤੇ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਮਾਰਕਾ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਇਸ ਗੁਦਾਮ ਤੋਂ ਕੁਝ ਹੋਰ ਦਸਤਾਵੇਜ਼ ਵੀ ਮਿਲੇ ਹਨ ਜਿਨਾਂ ਵਿਚ ਝੋਨਾ ਦੂਜੇ ਗੁਦਾਮਾਂ ਨੂੰ ਭੇਜਣ ਅਤੇ ਪੈਸੇ ਦੇ ਲੈਣ-ਦੇਣ ਸਬੰਧੀ ਜਾਣਕਾਰੀ ਦਰਜ ਕੀਤੀ ਗਈ ਸੀ।
ਇਹ ਜਾਣਕਾਰੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੰਦਿਆਂ ਦੱਸਿਆ ਕਿ ਵਿਭਾਗ ਦੀ ਸਿਫਾਰਸ਼ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਲਈ ਟੀਮ ਗਠਿਤ ਕੀਤੀ ਗਈ ਸੀ। ਚਾਲੂ ਸੀਜ਼ਨ ਦੌਰਾਨ ਹੁਣ ਤੱਕ ਦੂਸਰੇ ਰਾਜਾਂ ਝੋਨਾ ਲਿਆ ਕੇ ਪੰਜਾਬ ਵੇਚਣ ਦੇ ਮਾਮਲੇ ਵਿਚ 96 ਵਪਾਰੀਆਂ ਅਤੇ ਡਰਾਈਵਰਾਂ ਵਿਰੁੱਧ ਵੀ ਕੇਸ ਦਰਜ ਕਰਵਾਏ ਜਾ ਚੁੱਕੇ ਹਨ। ਮੰਤਰੀ ਨੇ ਕਿਹਾ ਕਿ ਬੋਗਸ ਬਿਲਿੰਗ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਖੰਨਾ ਵਿਚ ਅਚਨਚੇਤ ਇੱਕ ਗੁਦਾਮ ਵਿਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਬਾਹਰਲੇ ਸੂਬਿਆਂ ਤੋਂ ਆਈ ਆਂ 3399 ਬੋਰੀਆਂ ਝੋਨੇ ਦੀਆਂ ਭਰੀਆਂ ਅਤੇ 2600 ਖਾਲੀ ਬੋਰੀਆਂ ਕੀਤੀਆਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗੁਦਾਮ ਚੈਕ ਕਰਨ ਤੋਂ ਬਾਅਦ ਇਸ ਤਰਾਂ ਲੱਗ ਰਿਹਾ ਸੀ ਕਿ ਜਿਵਪੇਂ ਇਥੇ 10 ਹਜਾਰ ਦੇ ਕਰੀਬ ਝੋਨੇ ਦੀਆਂ ਬੋਰੀਆਂ ਆਈਆ ਹੋਣਗੀਆਂ। ਦੱਸਣਯੋਗ ਹੈ ਕਿ ਯੂ ਪੀ ਤੋਂ 1000 ਤੋਂ ਲੈ ਕੇ 1200 ਰੁਪਏ ਤੱਕ 1 ਕੁਇੰਟਲ ਕੀਮਤ ਨਾਲ ਮਿਲ ਜਾਂਦੀ ਹੈ, ਉਥੋਂ ਬੋਰੀਆਂ ਵਿੱਚ ਝੋਨਾ ਲਿਆ ਕੇ ਫਿਰ ਟਰਾਲੀਆਂ ਵਿੱਚ ਕੱਢ ਕੇ ਮੰਡੀ ਲਿਜਾ ਕੇ 1800 ਰੁਪਏ ਕੁੰਇਟਲ ਵੇਚ 500 ਰੁਪਏ ਤੋਂ 600 ਰੁਪਏ ਪ੍ਰਤੀ ਬੋਰੀ ਕਮਾਈ ਕੀਤੀ ਜਾ ਰਹੀ ਹੈ।