Neeru bajwa share post: ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਫੈਨਜ਼ ਦੇ ਦਿਲਾਂ ਚ ਰਾਜ ਕਰਦੀ ਹੈ। ਫੈਨਜ਼ ਨੀਰੂ ਬਾਜਵਾ ਦੀ ਹਰ ਫਿਲਮ ਨੂੰ ਬਹੁਤ ਪਿਆਰ ਦਿੰਦੇ ਹਨ। ਅਦਾਕਾਰਾ ਅਸਕਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਂਦੀ ਰਹਿੰਦੀ ਹੈ ਤੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦੀਵਾਲੀ ਮੌਕੇ ਵੀ ਕੁਝ ਖਾਸ ਤਸਵੀਰਾਂ ਤੇ ਵੀਡੀਓਜ਼ ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਹਨ, ਜੋ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਹ ਤਾਂ ਸਾਰੇ ਜਾਣਦੇ ਹਨ ਕਿ ਨੀਰੂ ਬਾਜਵਾ ਤਿੰਨ ਬੇਟੀਆਂ ਦੀ ਮਾਂ ਹੈ ਤੇ ਨੀਰੂ ਬਾਜਵਾ ਦੀਆਂ ਦੋ ਭੈਣਾਂ ਵੀ ਹਨ। ਦੀਵਾਲੀ ਮੌਕੇ ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਲਈ ਇਕ ਪ੍ਰਣ ਲਿਆ ਹੈ, ਜਿਸ ਨੂੰ ਉਸ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ।
ਨੀਰੂ ਬਾਜਵਾ ਲਿਖਦੀ ਹੈ, ‘ਮੇਰੀਆਂ ਬੇਟੀਆਂ ਆਨਾਇਆ, ਆਲੀਆ ਤੇ ਆਕੀਰਾ ਨੂੰ ਦੀਵਾਲੀ ਦੀਆਂ ਮੁਬਾਰਕਾਂ। ਮੈਂ ਤੁਹਾਡਾ ਭਵਿੱਖ ਉੱਜਵਲ ਬਣਾਉਣ ਦਾ ਵਾਅਦਾ ਕਰਦੀ ਹਾਂ। ਤੁਹਾਡੀ ਸਾਰੀ ਜ਼ਿੰਦਗੀ ਸੁਰੱਖਿਆ ਕਰਨਾ ਮੇਰਾ ਫਰਜ਼ ਹੈ। ਇਸ ਸੰਸਾਰ ’ਚ ਮੈਂ ਤੇ ਤੁਹਾਡੇ ਪਿਤਾ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੇ ਹਾਂ।’
ਸੋਸ਼ਲ ਮੀਡੀਆ ‘ਤੇ ਇਲਾਵਾ ਵੀ ਨੀਰੂ ਬਾਜਵਾ ਨੇ ਇਕ ਵੀਡੀਓ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵੀਡੀਓ ’ਚ ਨੀਰੂ ਬਾਜਵਾ ਦੀਵੇ ਜਗਾਉਂਦੀ ਨਜ਼ਰ ਆ ਰਹੀ ਹੈ ਤੇ ਤਸਵੀਰਾਂ ’ਚ ਨੀਰੂ ਦੀਵਿਆਂ ਨਾਲ ਭਰੀ ਥਾਲੀ ਚੁੱਕੀ ਨਜ਼ਰ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਅਦਾਕਾਰਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸਨੂੰ ਫੈਨਜ਼ ਬਹੁਤ ਪਿਆਰ ਕਰਦੇ ਹਨ।