After Babbu Mann, 5911 will also go to Delhi soon:ਕੱਲ੍ਹ ਕਿਸਾਨਾਂ ਦੀ ਆਵਾਜ਼ ਬਣਕੇ ਕੁੰਡਲੀ ਬਾਰਡਰ ਤੇ ਗਰਜੇ ਬੱਬੂ ਮਾਨ ਤੋਂ ਬਾਅਦ ਉਸਦੇ ਵਿਰੋਧੀ ਤੇ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਹੁਣ ਦਿੱਲੀ ਜਾਣ ਦੀ ਤਿਆਰੀ ਖਿੱਚ ਲਈ ਹੈ।ਲੰਬੇ ਸਮੇ ਤੋਂ ਬੱਬੂ ਮਾਨ ਪ੍ਰਤੀ ਲੋਕਾਂ ਦਾ ਰੋਸ ਸੀ ਕਿ ਉਹ ਕਿਸਾਨਾਂ ਦੇ ਵਿੱਚ ਕਿਉਂ ਨੀ ਆਉਂਦੇ ਜਿਸਤੋਂ ਬਾਅਦ ਕੱਲ੍ਹ ਬੱਬੂ ਮਾਨ ਨੇ ਆਪਣੇ ਸਾਰੇ ਰੁਝੇਵੇ ਛੱਡਕੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਉਠਾਉਣ ਲਈ ਪਹੁੰਚੇ।ਉੱਧਰ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਲਗਾਤਾਰ ਲੋਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਸੀ ਕਿ ਜਾਣਾ ਤਾਂ 5911 ਨੇ ਵੀ ਪਰ ਠੰਡਕੇ ਕਰਕੇ ਸਟਾਰਟ ਨੀ ਹੋਇਆ ਜਿਸਤੋਂ ਬਾਅਦ ਸਿੱਧੂ ਨੇ ਲਾਇਵ ਹੋ ਕੇ ਹਜੇ ਤੱਕ ਦਿੱਲੀ ਨਾ ਪੁੱਜਣ ਦਾ ਕਾਰਨ ਦੱਸਿਆ।ਉਸਨੇ ਕਿਹਾ ਕਿ ਲੋਕ ਉਸਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਕਿ ਉਹ ਦਿੱਲੀ ਕਿਉਂ ਨਹੀ ਜਾ ਰਿਹਾ ਉਸ ਬਾਰੇ ਲਗਾਤਾਰ ਗਲਤ ਕੁਮੈਂਟ ਕੀਤੇ ਜਾ ਰਹੇ ਹਨ।ਲਾਇਵ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਆਪਣੀ ਨਵੀਂ ਦੀ ਸ਼ੂਟਿੰਗ ਵਿੱਚ ਵਿਅਸਥ ਹੈ।ਜਿਸ ਕਾਰਨ ਉਸਦਾ ਸਾਰਾ ਧਿਆਨ ਫਿਲਹਾਲ ਉਧਰ ਲੱਗਾ ਹੋਇਆ ਹੈ।ਆਪਣੇ ਹੇਟਰ ਨੂੰ ਜਵਾਬ ਦਿੰਦਿਆਂ ਉਸਨੇ ਕਿਹਾ ਕਿ ਜਦੋਂ 5911 ਸਟਾਰਟ ਹੁੰਦਾ ਹੈ ਤਾਂ ਤੇਰੇ ਜਿਹੇ ਪੂਛਾਂ ਚੱਕ ਚੱਕ ਭੱਜਦੇ ਹਨ।ਉਸਨੇ ਨੈਗੇਿਿਟਵਟੀ ਫਲਾਉਣ ਵਾਲਿਆਂ ਨੂੰ ਕਿਹਾ ਕਿ ਹਰ ਕਿਸੇ ਬਾਰੇ ਗਲਤ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ ਹਨ।ਕਿ ਉਹ ਕਿਉਂ ਨੀ ਕਿਸਾਨ ਧਰਨੇ ਤੇ ਆ ਰਿਹਾ ਹੈ।ਸਿੱਧੂ ਨੇ ਕਿਹਾ ਕਿ ਇੱਕ ਦੋ ਦਿਨਾਂ ਦੌਰਾਨ ਛੇਤੀ ਹੀ ਦਿੱਲੀ ਜਾਵੇਗਾ।ਉਸਨੇ ਕਿਸੇ ਤੋਂ ਆਪਣੇ ਚੰਗੇ ਜਾ ਮਾੜੇ ਹੋਣ ਦਾ ਸਰਟੀਫਿਕੇੇਟ ਨਹੀ ਲੈਣਾ।ਉਸਨੇ ਕਿਹਾ ਕਿ ਸਾਡੇ ਕੰਮ ਕਰਕੇ ਕਿਸੇ ਦਾ ਨੁਕਸਾਨ ਹੋ ਰਿਹਾ ਹੁੰਦਾ ਹੈ।ਇਸ ਲਈ ਕਈ ਵਾਰ ਅਡਜਸਟਮੈਂਟ ਵੀ ਕਰਨੀ ਪੈਂਦੀ ਹੈ।
ਅੱਜ ਜੋ ਸਮਾਂ ਚੱਲ ਰਿਹਾ ਹੈ ਇਸ ਵਿੱਚ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ।ਨਾਂ ਕਿ ਦੁੱਕੀ ਗੱਲਾਂ ਕਰਕੇ ਨੈਗਟੀਵਿਟੀ ਕ੍ਰਿਏਟ ਕਰਨੀ ਚਾਹੀਦੀ ਹੈ।ਉਹ ਖੁਦ ਵੀ ਕਿਸਾਨ ਦਾ ਪੁੱਤ ਹੈ।ਅਤੇ ਉਹ ਹਮੇਸ਼ਾ ਹੀ ਕਿਸਾਨ ਤੇ ਕਿਸਾਨੀ ਨਾਲ ਖੜਾ ਹੈ।ਉਹ ਕਦੇ ਵੀ ਫੋਕੇ ਦਿਖਾਵੇ ਵਿੱਚ ਵਿਸ਼ਵਾਸ ਨਹੀਂ ਕਰਦਾ ।ਅਤੇ ਉਹ ਜਲਦ ਹੀ ਦਿੱਲੀ ਜਾ ਰਿਹਾ ਹੈ।ਸਿੱਧੂ ਨੇ ਆਪਣੇ ਲਾਇਵ ਦੌਰਾਨ ਵਾਰ ਵਾਰ ਗਲਤ ਪ੍ਰਚਾਰ ਕਰਨ ਵਾਲਿਆਂ ਦੀ ਖੂਬ ਝਾੜ ਝੰਬ ਕੀਤੀ।ਉਸਨੇ ਕਿਹਾ ਕਿ ਇਸ ਡੂੰਘੇ ਮਸਲੇ ਉੱਤੇ ਕੋਈ ਪਬਲੀਸਿਟੀ ਨਹੀ ਖੇਡਣੀ ਚਾਹੀਦੀ ਹੈ।
ਵੈਸੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਵਿੱਚ ਸਿੱਧੂ ਮੂਸੇਵਾਲਾ ਨੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਵੀ ਲਾਇਆ ਸੀ।ਪਰ ਕਿਸਾਨ ਜਥੇਬੰਦੀਆਂ ਨੇ ਉਸਦੇ ਧਰਨੇ ਦਾ ਵੀ ਵਿਰੋਧ ਕੀਤਾ ਸੀ।ਕਿ ਉਸਨੇ ਅਲੱਗ ਧਰਨਾ ਲਗਾ ਕੇ ਕਿਸਾਨ ਜਥੇਬੰਦੀਆ ਦੀ ਖਿਲਾਫਤ ਕੀਤੀ ਹੈ।ਹੁਣ ਇਹ ਦੇਖਣਯੋਗ ਹੈ ਸਿੱਧੂ ਦਿੱਲੀ ਇਕੱਲਾ ਜਾਵੇਗਾ ਜਾਂ ਆਪਣੀ ਨਾਲ ਨੌਜਵਾਨਾਂ ਦਾ ਕਾਫਲਾ ਲੈ ਕੇ ਦਿੱਲੀ ਪੁੱਜੇਗਾ।ਅਤੇ ਵੱਡੀ ਗੱਲ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਦੇ ਦਿੱਲੀ ਪੁੱਜਣ ਦੇ ਮਾਮਲੇ ਬਾਰੇ ਕਿਸਾਨ ਜਥੇਬੰਦੀਆ ਦਾ ਕੀ ਰਵੱਈਆ ਹੋਵੇਗਾ।
ਇਹ ਵੀ ਦੇਖੋ:Jonny Baba ਵੀ ਪਹੁੰਚੇ ਕੁੰਡਲੀ ਬਾਰਡਰ, ਕਿਹਾ ਆਖਰੀ ਸਾਹਾਂ ਤੱਕ ਲੜਾਂਗੇ, Exclusive Interview