Girlfriend takes revenge for infidelity: ਬਿਹਾਰ ਦੇ ਨਾਲੰਦਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਲੜਕੀ ਆਪਣੇ ਬੁਆਏਫ੍ਰੈਂਡ ਦੀ ਬੇਵਫਾਈ ਤੋਂ ਤੰਗ ਆ ਕੇ ਕੀਤਾ ਅਜਿਹਾ ਕੰਮ ਦੇਖਣ ਵਾਲੇ ਹੈਰਾਨ ਰਹਿ ਗਏ। ਲੜਕੀ ਨੇ ਪਹਿਲਾਂ ਆਪਣੇ ਪ੍ਰੇਮੀ ਦੀ ਨਵਵਿਆਹੀ ਦੁਲਹਨ ਦੇ ਵੱਲ ਕੱਟ ਦਿੱਤੇ ਅਤੇ ਫਿਰ ਉਸ ਦੀਆਂ ਅੱਖਾਂ ਨੂੰ ਫੈਵੀਕਵਿਕ ਨਾਲ ਚਿਪਕਾ ਦਿੱਤਾ। ਇੰਨਾ ਹੀ ਨਹੀਂ ਉਸਨੇ ਲਾੜੀ ਨੂੰ ਕੁੱਟਿਆ ਵੀ ਹੈ। ਇਹ ਘਟਨਾ ਨਾਲੰਦਾ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਦੋਸ਼ੀ ਲੜਕੀ ਅਤੇ ਇਸ ਲੜਕੇ ਦਾ ਸਬੰਧ ਚੱਲ ਰਿਹਾ ਸੀ। ਪਰ ਉਸ ਦਾ ਵਿਆਹ 1 ਦਸੰਬਰ ਨੂੰ ਸ਼ੇਖਪੁਰਾ ਜ਼ਿਲੇ ਵਿਚ ਇਕ ਹੋਰ ਲੜਕੀ ਨਾਲ ਹੋਇਆ।
ਪ੍ਰੇਮਿਕਾ ਪ੍ਰੇਮੀ ਦੇ ਵਿਆਹ ਦੀ ਖ਼ਬਰ ਤੋਂ ਇੰਨੀ ਨਾਰਾਜ਼ ਹੋ ਗਈ ਕਿ ਉਹ ਬਦਲਾ ਲੈਣ ਲਈ ਪ੍ਰੇਮੀ ਦੇ ਘਰ ਪਹੁੰਚ ਗਈ। ਉਥੇ, ਉਸਨੇ ਸੌਂਦਿਆਂ ਦੁਲਹਨ ਦੇ ਵਾਲ ਕੱਟੇ ਅਤੇ ਉਸਦੀਆਂ ਅੱਖਾਂ ਨੂੰ ਫੈਵਿਕਵਿਕ ਨਾਲ ਚਿਪਕਾ ਦਿੱਤੀਆਂ। ਇਸ ਤੋਂ ਬਾਅਦ ਉਸਨੇ ਲਾੜੀ ਨੂੰ ਕੁੱਟਿਆ। ਉਹ ਦਰਦ ਨਾਲ ਚੀਕਾਂ ਮਾਰਨ ਲੱਗੀ। ਰੌਲਾ ਸੁਣ ਕੇ ਰਿਸ਼ਤੇਦਾਰਾਂ ਨੇ ਪ੍ਰੇਮਿਕਾ ਨੂੰ ਫੜ ਲਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਲਾੜੀ ਨੂੰ ਇਲਾਜ ਲਈ ਸ਼ਰੀਫ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਦੇਖੋ : ‘ਸਾਡੀਆਂ ਤਾਂ ਟਰਾਲੀਆਂ ਵੀ ਟੈਂਕਾਂ ਵਰਗੀਆਂ ਨੇ’, ਠੰਡ ਚ ਨੌਜਵਾਨਾਂ ਦਾ ਦੇਖੋ ਜੋਸ਼