cm amarinder meets amit shah: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘੱਟ ਸ਼ਬਦਾਂ ‘ਚ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੀ ਗੱਲ ਕਹਿ ਦਿੱਤੀ।ਅਜਿਹੇ ਸਮੇਂ ‘ਚ ਜਦੋਂ ਕਿਸਾਨਾਂ ਨੇ ਦਿੱਲੀ ਦੀ ਘੇਰਾਬੰਦੀ ਕਰ ਲਈ ਹੈ।ਜਦੋਂ 8ਵੇਂ ਦਿਨ ਬਾਅਦ ਵੀ ਕਿਸਾਨ ਅੰਦੋਲਨ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ, ਉਦੋਂ ਦਿੱਲੀ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਇਹ ਗੰਭੀਰ ਬਿਆਨ ਦਿੱਤਾ।
ਕੈਪਟਨ ਅਮਰਿੰਦਰ ਦੀ ਗੱਲ ਡੂੰਘੀ ਹੈ।ਖਾਸ ਤੌਰ ‘ਤੇ ਇਸ ਕਾਰਨ ਕਿਉਂਕਿ ਉਹ ਪੰਜਾਬ ਸੂਬੇ ਦੇ ਮੰਤਰੀ ਹਨ।ਉਸਦੀ ਸਰਹੱਦ ਸਿੱਧੀ ਪਾਕਿਸਤਾਨ ਨਾਲ ਲੱਗਦੀ ਹੈ।ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਤਰਕ ਕਰ ਰਹੇ ਹਨ।ਉਥੇ ਹੀ ਇਸ ਦਾ ਸਿਆਸੀ ਏਂਗਲ ਵੀ ਹੈ।ਦੋਸ਼ ਲੱਗ ਰਹੇ ਹਨ ਕਿ ਕਿਸਾਨ ਅੰਦੋਲਨ ਦੇ ਬਹਾਨੇ ਦੇਸ਼ ‘ਚ ਸਿਆਸੀ ਰੋਟੀਆਂ ਸੇਕਣ ਦਾ ਖੇਲ ਵੀ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ।
‘ਸਾਡੀਆਂ ਰਗਾਂ ‘ਚ ਗੁਰੂ ਗੋਬਿੰਦ ਦਾ ਖੂਨ ਹੈ, ਜਿੱਤਕੇ ਜਾਵਾਂਗੇ’, ਸੁਣੋ ਤਰਸੇਮ ਸਿੰਘ ਮੋਰਾਂਵਾਲੀ ਦੋ ਜੋਸ਼ੀਲੇ ਬੋਲ…