jass manak arrives at golden temple on foot : ਪੰਜਾਬੀ ਗਾਇਕ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ।ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ
ਲਿਖਿਆ ਹੈ ਕਿ,”ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਇੱਕ ਤੇਰੀ ਰਹਿਮਤ ਕਰਕੇ ਹਾਂ ਵਾਹਿਗੁਰੂ ਜੀ।ਪਿਛਲੇ ਸਾਲ ਮੈਂ ਇੱਕ ਅਰਦਾਸ ਕੀਤੀ ਸੀ ਕਿ ਜੇ ਲਹਿੰਗਾ ਟ੍ਰੈਕ ਇੱਕ ਬਿਲੀਅਨ ਵਿਊਜ਼ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ ਆਪਣੇ ਘਰ ਮੁਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ।ਉਨ੍ਹਾਂ ਨੇ ਅੱਗੇ ਲਿਖਿਆ ਹੈ-ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਹਾਂ 220ਕਿਮੀ. 7 ਦਿਨਾਂ ‘ਚ ਅਤੇ
ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ।ਧੰਨਵਾਦ ਅਤੇ ਹਮੇਸ਼ਾਂ ਮੇਰੇ ‘ਤੇ ਮੇਹਰ ਕਰਨ ਲਈ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ’।ਇਸ ਪੋਸਟ ‘ਤੇ ਪ੍ਰਸ਼ੰਸ਼ਕ ਵੀ ਕਮੈਂਟ ਕਰ ਕੇ ਜੱਸ ਮਾਣਕ ਨੂੰ ਮੁਬਾਰਕਾਂ ਦੇ ਰਹੇ ਹਨ।