253 Corona cases found : ਪੰਜਾਬ ‘ਚ ਕੋਰੋਨਾ ਦੇ ਮਾਮਲੇ ਹੁਣ ਘਟਨੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 253 ਕੇਸ ਸਾਹਮਣੇ ਆਏ ਹਨ ਤੇ ਸੂਬੇ ‘ਚ ਅੱਜ ਕੋਰੋਨਾ ਕਾਰਨ 8 ਮੌਤਾਂ ਹੋਈਆਂ। ਸਭ ਤੋਂ ਵੱਧ ਕੇਸ ਜਿਲ੍ਹਾ ਮੋਹਾਲੀ ਤੋਂ ਸਾਹਮਣੇ ਆਏ ਜੋ ਕਿ 55 ਹਨ। ਇਸੇ ਤਰ੍ਹਾਂ ਜਲੰਧਰ ਤੋਂ 21 ਤੇ ਲੁਧਿਆਣਾ ਤੋਂ 27 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਨਾਲ ਹੀ ਰਾਹਤ ਭਰੀ ਗੱਲ ਇਹ ਵੀ ਰਹੀ ਕਿ 408 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਉਥੇ ਹੀ ਪੰਜਾਬ ਵਿੱਚ ਅੱਜ ਅੰਮ੍ਰਿਤਸਰ ਤੋਂ ਤਿੰਨ, ਜਲੰਧਰ ਤੋਂ ਇੱਕ, ਲੁਧਿਆਣਾ ਤੋਂ ਤਿੰਨ ਤੇ ਮੋਹਾਲੀ ਤੋਂ ਇੱਕ ਮਰੀਜ਼ ਨੇ ਦਮ ਤੋੜਿਆ।
ਸੂਬੇ ‘ਚ ਹੁਣ ਤੱਕ 3921171 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 20698 ਸੈਂਪਲ ਲਏ ਗਏ। ਹੁਣ ਤੱਕ ਸੂਬੇ ‘ਚੋਂ 166770 ਮਰੀਜ਼ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 157904 ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਐਕਟਿਵ ਕੇਸਾਂ ਦੀ ਗਿਣਤੀ 3517 ਤੱਕ ਜਾ ਪੁੱਜੀ ਹੈ, ਜਿਨ੍ਹਾਂ ਵਿੱਚ 75 ਆਕਸੀਜਨ ਸਪੋਰਟ ‘ਤੇ ਹਨ ਅਤੇ 18 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 5349 ਮਰੀਜ਼ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।