Kamal Khaira’s new song ‘BHABI’ : ਪੰਜਾਬੀ ਗਾਇਕ ਕਮਲ ਖਹਿਰਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ । ‘ਪਹਿਲਾ ਬੈਂਚ’, ਸੈਲਫੀਆਂ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਕਮਲ ਖਹਿਰਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ‘ਭਾਬੀ’ (Bhabi) ਟਾਈਟਲ ਹੇਠ ਉਹ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ।
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ Jassi Lohka ਲੋ ਕੇ ਲਿਖੇ ਨੇ ਤੇ ਗੀਤ ਦਾ ਮਿਊਜ਼ਿਕ Gur Sidhu ਨੇ ਦਿੱਤਾ ਹੈ । ਗਾਣੇ ਦਾ ਵੀਡੀਓ Jassi Lohka Films ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ਨੂੰ Desi Junction ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ ।
ਜੇ ਗੱਲ ਕਰੀਏ ਕਮਲ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਪਹਿਲਾ ਬੈਂਚ , ਵਿਚੋਲਾ, ਦੇਸੀ ਜੱਟ, ਵਿਚੋਲਿਆਂ ਦੇ ਗੱਪ, ਬਾਹਲੀ ਸੋਹਣੀ, ਸੈਲਫੀਆਂ, ਗੇੜੀ ‘ਚ ਯਾਰ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਪੰਜਾਬੀ ਇੰਡਸਟਰੀ ਵਿੱਚ ਦੇ ਕਮਲ ਉੱਘੇ ਕਲਾਕਾਰ ਹਨ। ਜੋ ਹਰ ਵਾਰ ਆਪਣੇ ਗੀਤਾਂ ਦੇ ਵਿੱਚ ਕੁੱਝ ਨਵਾਂ ਲੈ ਕੇ ਆਓਂਦੇ ਹਨ ਤੇ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ ।