bsf pakistan man: ਬੀਐਸਐਫ ਦੀ ਬਟਾਲੀਅਨ ਦੋ ਨੇ ਬੀਓਪੀ ਸ਼ਮਸ਼ਕੇ ਕੋਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ। ਜਿਸ ਦੀ ਪਛਾਣ ਮਨਜ਼ੂਰ ਅਹਿਮਦ ਪੁੱਤਰ ਬਲੀ ਰਾਮ ਪਿੰਡ ਬੁਰੇਵਾਲਾ ਜ਼ਿਲ੍ਹਾ ਬਿਹਾਰੀ ਪਾਕਿਸਤਾਨ ਵਜੋਂ ਹੋਈ ਹੈ । ਜਿਸ ਕੋਲੋਂ 2293 ਰੁਪਏ ਦੇ ਸਿੱਕੇ ਅਤੇ ਰੁਪਏ ਅਤੇ ਕੁਝ ਸੂਟ ਵੀ ਬਰਾਮਦ ਹੋਏ ਹਨ।
ਬੀਐਸਐਫ ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਗੁਰੂਹਰਸਹਾਏ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਕਤ ਪਾਕਿਸਤਾਨ ਨਾਗਰਿਕ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ ਦੋ ਅਡੰਟੀ ਕਾਰਡ ਉਰਦੂ ਦੀ ਭਾਸ਼ਾ ਵਾਲੇ ਵੀ ਬਰਾਮਦ ਹੋਏ ਹਨ । ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।