ਸੀਮਾ ਸੁਰੱਖਿਆ ਬਲ (BSF) ਦੇ ਚੌਕਸ ਜਵਾਨਾਂ ਨੇ ਚੀਨ ਦੇ ਬਣੇ 13 ਡਰੋਨ, ਜਿਨ੍ਹਾਂ ਦੀ ਵਰਤੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਸਰਹੱਦ ਪਾਰੋਂ ਤਸਕਰੀ ਲਈ ਕੀਤੀ ਜਾ ਰਹੀ ਸੀ, ਨੂੰ ਡੇਗ ਦਿੱਤਾ ਹੈ। ਜਦੋਂ ਕਿ ਪਿਛਲੇ ਹਫ਼ਤੇ BSF ਨੇ ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚੋਂ 5 ਡਰੋਨ, 1 ਪਿਸਤੌਲ, 2 ਮੈਗਜ਼ੀਨ, 20 ਰੌਂਦ ਅਤੇ 11 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

BSF recovered 13 Pakistani drones
BSF ਦੀ ਇਹ ਪ੍ਰਾਪਤੀ ਬੇਸ਼ੱਕ ਭਾਰਤ-ਪਾਕਿਸਤਾਨ ਦਰਮਿਆਨ ਸਥਿਤ ਸਮੱਗਲਰਾਂ ਦੇ ਮਨਸੂਬਿਆਂ ਨੂੰ ਖ਼ਰਾਬ ਕਰਨ ਵਾਲੀ ਹੈ ਪਰ ਦੂਜੇ ਪਾਸੇ ਇੰਨੇ ਡਰੋਨਾਂ ਨੂੰ ਤਬਾਹ ਕਰਨ ਅਤੇ ਤਸਕਰੀ ਦਾ ਸਾਮਾਨ ਜ਼ਬਤ ਕਰਨ ਦੇ ਬਾਵਜੂਦ ਵੀ ਤਸਕਰੀ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਆਈ। ਭਾਰਤ-ਪਾਕਿਸਤਾਨ ਵਿਚਾਲੇ ਪੰਜਾਬ ਸੂਬੇ ਦੀ ਕੌਮਾਂਤਰੀ ਸਰਹੱਦ ਕਰੀਬ ਛੇ ਸੌ ਕਿਲੋਮੀਟਰ ਹੈ, ਅਜਿਹੇ ‘ਚ ਪ੍ਰਤੀਕੂਲ ਹਾਲਾਤਾਂ ‘ਚ ਇੰਨੀ ਲੰਬੀ ਸਰਹੱਦ ਦੀ 24 ਘੰਟੇ ਸੁਰੱਖਿਆ ਕਰਨਾ ਇਕ ਚੁਣੌਤੀਪੂਰਨ ਕਦਮ ਹੈ, ਫਿਰ ਵੀ ਸਾਡੇ ਚੌਕਸ ਜਵਾਨ ਲਗਾਤਾਰ ਤਸਕਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਰਹੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ 2 ਦਸੰਬਰ ਨੂੰ ਬਣੇਗਾ ਨਵਾਂ ਬੱਸ ਟਰਮੀਨਲ, CM ਮਾਨ ਤੇ ਕੇਜਰੀਵਾਲ ਕਰਨਗੇ ਉਦਘਾਟਨ
ਪਿਛਲੇ ਕੁਝ ਮਹੀਨਿਆਂ ਤੋਂ ਦੇਖਿਆ ਗਿਆ ਹੈ ਕਿ ਤਸਕਰੀ ਦੀਆਂ ਘਟਨਾਵਾਂ ਵਿੱਚ ਡਰੋਨਾਂ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਪਹਿਲਾਂ ਦੇਖਿਆ ਗਿਆ ਸੀ ਕਿ ਤਸਕਰਾਂ ਵੱਲੋਂ ਤਸਕਰੀ ਲਈ ਕਈ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਹੁਣ ਜ਼ਿਆਦਾਤਰ ਤਸਕਰੀ ਦੀਆਂ ਘਟਨਾਵਾਂ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ : –
























