Loving couple shot dead: ਯੂਪੀ ਦੇ ਬਰੇਲੀ ਵਿਚ ਦੋ ਪ੍ਰੇਮੀਆਂ ਦੀ ਕੁੱਟਮਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਮੀਰਗੰਜ ਥਾਣਾ ਖੇਤਰ ਦੇ ਅੰਬਰਪੁਰ ਪਿੰਡ ਦੀ ਹੈ। ਕਾਤਲਾਂ ਨੇ ਪ੍ਰੇਮੀ-ਪ੍ਰੇਮਿਕਾ ਨੂੰ ਇਸ ਤਰ੍ਹਾਂ ਸਜਾ ਦਿੱਤੀ ਕਿ ਲੋਕਾਂ ‘ਚ ਹਲਚਲ ਮੱਚ ਗਈ। ਕਾਤਲਾਂ ਨੇ ਪਹਿਲਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਦੋਵਾਂ ਦੀਆਂ ਲਾਸ਼ਾਂ ਨੂੰ ਦਰੱਖਤ ‘ਤੇ ਟੰਗ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਐਸਐਸਪੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦਰਅਸਲ, ਬੀਏ ਦਾ ਵਿਦਿਆਰਥੀ ਦਿਵਯਾਨੰਦ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਖੇਤੀਬਾੜੀ ਕਰ ਰਿਹਾ ਸੀ ਅਤੇ ਪਰਿਵਾਰ ਦਾ ਪਾਲਣ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਦੁਪਹਿਰ ਵੇਲੇ ਦਿਵਯਾਨੰਦ ਆਪਣੇ ਕਣਕ ਦੇ ਖੇਤਾਂ ਨੂੰ ਪਾਣੀ ਦੇ ਰਿਹਾ ਸੀ। ਉਸੇ ਸਮੇਂ, ਦਿਵਯਾਨੰਦ ਦੇ ਗੁਆਂਢ ਵਿੱਚ ਰਹਿਣ ਵਾਲੀ ਪ੍ਰੇਮਿਕਾ ਵੀ ਖੇਤ ਵਿੱਚ ਆ ਗਈ। ਦੋਵੇਂ ਖੇਤ ਕਿਨਾਰੇ ਬੈਠ ਗੱਲਬਾਤ ਕਰਨ ਲੱਗੇ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਦੇਖ ਲਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਖੁਦਕੁਸ਼ੀ ਦਿਖਾਉਣ ਲਈ ਲਾਸ਼ਾਂ ਨੂੰ ਦਰੱਖਤ ‘ਤੇ ਟੰਗ ਦਿੱਤਾ।
ਪੁਲਿਸ ਦੀ ਫੋਰੈਂਸਿਕ ਟੀਮ ਨੇ ਪਹਿਲੀ ਨਜ਼ਰ ਵਿੱਚ ਮੁਲਜ਼ਮਾਂ ਨੂੰ ਫੜ ਲਿਆ। ਪੂਰੇ ਪਿੰਡ ਵਿੱਚ ਇੱਕ ਚਰਚਾ ਹੈ ਕਿ ਦਿਵਯਾਨੰਦ ਅਤੇ ਉਸਦੀ ਪ੍ਰੇਮਿਕਾ, ਜੋ ਕਿ 11 ਵੀਂ ਜਮਾਤ ਦੀ ਵਿਦਿਆਰਥੀ ਸੀ ਉਨ੍ਹਾਂ ਦਾ ਪ੍ਰੇਮ ਸੰਬੰਧ ਸੀ। ਵੀਰਵਾਰ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਦੇਖਿਆ ਅਤੇ ਦੋਵਾਂ ਨੂੰ ਮਾਰ ਦਿੱਤਾ। ਫਿਲਹਾਲ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਇਸ ਪੂਰੇ ਮਾਮਲੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਦੇਖੋ ਵੀਡੀਓ : ਹੁਣ ਇਹ ਲੋਕ ਹੋਏ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਦੁਆਲੇ, ਸੁਣੋ ਕੀ ਕਿਹਾ