punjab municipal election results: ਪੰਜਾਬ ‘ਚ 117 ਸ਼ਹਿਰੀ ਸਥਾਨਕ ਮਿਉਂਸੀਪਲ ਚੋਣਾਂ ਦੀ ਗਿਣਤੀ ਜਾਰੀ ਹੈ।ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਹੋਈਆਂ ਚੋਣਾਂ ‘ਚ ਕਾਂਗਰਸ ਦੀ ਬੱਲੇ-ਬੱਲੇ ਹੁੰਦੀ ਨਜ਼ਰ ਆ ਰਹੀ ਹੈ।ਹੁਣ ਤੱਕ ਆਏ ਨਤੀਜਿਆਂ ਮੁਤਾਬਕ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ।ਦੂਜੇ ਪਾਸੇ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ।ਬੀਜੇਪੀ ਲਈ ਪੰਜਾਬ ਸ਼ਹਿਰੀ ਮਿਉਂਸਪਲ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।ਕੁਝ ਇੱਕ ਥਾਵਾਂ ‘ਤੇ ਬੀਜੇਪੀ ਦਾ ਸਫਾਇਆ ਹੋ ਚੁੱਕਾ ਹੈ।
ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਤੋਂ ਹੋ ਰਹੀ ਹੈ।ਇਨਾਂ ਚੋਣਾਂ ‘ਚ ਕੁਲ 2,252 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।ਵੋਟਾਂ ਦੀ ਗਿਣਤੀ ਲਈ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਬੂਥ ਕੈਪਚਰਿੰਗ ਅਤੇ ਝੜਪਾਂ ਵਿਚਾਲੇ, ਸੂਬੇ ‘ਚ 14 ਫਰਵਰੀ ਨੂੰ 39,15,280 ਵੋਟਰਾਂ ਨੇ ਵੋਟ ਪਾਉਣ ਦੇ ਨਾਲ 71.39 ਫੀਸਦੀ ਮਤਦਾਨ ਹੋਇਆ ਸੀ।ਪੰਜਾਬ ਮਿਊਂਸੀਪਲ ਚੋਣਾਂ ‘ਚ ਅੰਮ੍ਰਿਤਸਰ ਜ਼ਿਲੇ ਦੀਆਂ 68 ਸੀਟਾਂ ‘ਚ 40 ਕਾਂਗਰਸ ਨੇ 25 ਅਕਾਲੀ ਦਲ ਨੇ ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ।ਅਜੇ ਤੱਕ ਬੀਜੇਪੀ ਅਤੇ ‘ਆਪ’ ਦਾ ਖਾਤਾ ਨਹੀਂ ਖੁੱਲਿਆ ਹੈ।
ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਵਿਆਹ ਤੇ ਦੇਖੋ ਕਿੰਨੇ ਪ੍ਰਕਾਰ ਦੀ ਹੋਈ ਮਠਿਆਈ ਤਿਆਰ ਵਰਤਾਇਆ ਗਿਆ ਅਤੁੱਟ ਲੰਗਰ