girl rape youth of village: ਲੁਧਿਆਣਾ (ਤਰਸੇਮ ਭਾਰਦਵਾਜ)-ਆਏ ਦਿਨ ਲੁਧਿਆਣਾ ‘ਚ ਔਰਤਾਂ ਪ੍ਰਤੀ ਅਪਰਾਧਿਕ ਘਟਨਾਵਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ, ਜੋ ਕਿ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀਆਂ ਹਨ। ਹੁਣ ਮਾਮਲਾ ਪੁਲਿਸ ਸਟੇਸ਼ਨ ਪਾਇਲ ਅਧੀਨ ਪੈਂਦੀ ਚੌਕੀ ਰੌਣੀ ਦੇ ਪਿੰਡ ਮਾਂਹਪੁਰ ਤੋਂ ਹੈ, ਜਿੱਥੇ ਕਿ ਦੱਸਵੀਂ ਦੀ ਵਿਦਿਆਰਥਣ ਦੇ ਨਾਲ ਉਸਦੇ ਹੀ ਪਿੰਡ ਦੇ ਇਕ ਨੌਜਵਾਨ ਵਲੋਂ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਲੜਕੀ ਦੀ ਮਾਂ ਮੁਤਾਬਕ ਉਸ ਦੀ ਧੀ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ, ਉਸ ਨਾਲ ਉਸਦੇ ਹੀ ਪਿੰਡ ਦੇ ਲਗਪਗ 26 ਸਾਲਾਂ ਨੌਜਵਾਨ ਵੱਲੋਂ ਜਬਰ ਜ਼ਨਾਹ ਕੀਤਾ ਗਿਆ ਹੈ। ਲੜਕੀ ਦੀ ਮਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਜਾ ਰਹੀ ਹੈ। ਪਾਇਲ ਕਮਿਊਨਿਟੀ ਹੈਲਥ ਸੈਂਟਰ ਵਿਖੇ ਮੈਡੀਕਲ ਅਫਸਰ ਵਜੋਂ ਤਾਇਨਾਤ ਡਾ. ਫਰੈਂਕੀ ਅਨੁਸਾਰ ਉਨ੍ਹਾਂ ਕੋਲ ਇਕ ਸੈਕਸੁਅਲ ਪੀੜਤ ਮਰੀਜ਼ ਆਇਆ ਹੈ, ਜਿਨ੍ਹਾਂ ਦਾ ਮੈਡੀਕਲ ਕਰਕੇ ਰਿਪੋਰਟਾਂ ਮੁਹਾਲੀ ਭੇਜ ਦਿੱਤੀਆਂ ਗਈਆਂ ਹਨ।
ਪੁਲਿਸ ਸਟੇਸ਼ਨ ਪਾਇਲ ਵਿਖੇ ਤਾਇਨਾਤ ਸਬ ਇੰਸਪੈਕਟਰ ਪਵਿੱਤਰ ਸਿੰਘ ਅਨੁਸਾਰ ਚੌਕੀ ਰੋਣੀ ਅਧੀਨ ਪੈਂਦੇ ਪਿੰਡ ਮਾਂਹਪੁਰ ਦੀ ਦਸਵੀਂ ਦੀ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਦੇ ਬਿਆਨਾਂ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਹੈ, ਮੁਲਜ਼ਮ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਖੁਸਵੰਤ ਸਿੰਘ ਨਾਂ ਨਾਲ ਹੋਈ ਹੈ, ਜਿਸਦੇ ਵਿਰੁੱਧ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਵੀ ਭਰੋਸਾ ਦਿੱਤਾ ਹੈ।
ਇਹ ਵੀ ਦੇਖੋ–