student commit suicide: ਅੱਜਕੱਲ੍ਹ ਦੀ ਭੱਜਦੌੜ ਦੀ ਜ਼ਿੰਦਗੀ, ਮਾਨਸਿਕ ਤਣਾਅ,ਅੱਗੇ ਵੱਧਣ ਦੀ ਹੋੜ ‘ਚ ਮਨੁੱਖ ਦੀ ਸਹਿਣਸ਼ੀਲਤਾ ਘੱਟ ਹੋ ਗਈ ਹੈ।ਜਿਸ ਕਾਰਨ ਉਹ ਆਪਣੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਉਨਾਂ੍ਹ ਤੋਂ ਭੱਜਣ ਲੱਗਾ ਹੈ।ਖਾਸ ਕਰਕੇ ਵਿਦਿਆਰਥੀਆਂ ‘ਚ ਇਹ ਚੀਜ਼ ਬਹੁਤ ਦੇਖਣ ਨੂੰ ਮਿਲ ਰਹੀ ਹੈ।ਅਜਿਹੀ ਹੀ ਇੱਕ ਮੰਦਭਾਗੀ ਖਬਰ ਕੁਲਾਰ ਖੁਰਦ ਨਾਮੀ ਪਿੰਡ ਤੋਂ ਆਈ ਹੈ, ਜਿੱਥੇ ਇੱਕ ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਬੀਤੀ ਰਾਤ ਨੇੜਲੇ ਪਿੰਡ ਕੁਲਾਰ ਖੁਰਦ ਵਿਖੇ ਇੱਕ ਦਸਵੀਂ ਜਮਾਤ ਦੇ ਵਿਦਿਆਰਥੀ ਵਲੋਂ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ।
ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਪੁਲਸ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਕਰੀਬ 19 ਸਾਲ ਦੇ ਬੰਟੀ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਲਾਰ ਖੁਰਦ ਜੋ ਕਿ ਪਿੰਡ ਦੇ ਹੀ ਸਰਕਾਰੀ ਸੀਨੀ.ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪੜ੍ਹਨ ‘ਚ ਕਮਜ਼ੋਰ ਹੋਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।ਜਿਸ ਕਾਰਨ ਉਸ ਨੇ ਇਹ ਖਤਰਨਾਕ ਕਦਮ ਚੁੱਕਿਆ ਸੀ।ਦੱਸ ਦੇਈਏ ਕਿ ਬੀਤੀ ਰਾਤ ਉਸ ਨੇ ਆਪਣੇ ਘਰੋਂ ਆ ਕੇ ਸਕੂਲ ਦੀ ਰਸੋਈ ‘ਚ ਲੱਗੀ ਇਕ ਪਾਈਪ ਨਾਲ ਫਾਹਾ ਲੈ ਲਿਆ।ਜਿਸ ਕਾਰਨ ਉਸਦੀ ਮੌਤ ਹੋ ਗਈ।ਉਨਾਂ੍ਹ ਨੇ ਕਿਹਾ ਕਿ ਪੁਲਸ ਵਲੋਂ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਮਾਮਲੇ ਦੀ ਜਾਂਚ-ਪੜਤਾਲ ‘ਚ ਜੁਟ ਗਈ ਹੈ।
Gurpreet Ghuggi ਤੇ Surinder Shinda ਨੇ ਮਹਿਬੂਬ ਗਾਇਕ Sardool Sikander ji ਲਈ ਖੋਲ੍ਹ ਕੇ ਰੱਖ ਦਿੱਤਾ ਦਿੱਲ,