‘Farmer’ commits suicide : ਮਾਛੀਵਾੜਾ ਬਲਾਕ ਦੇ ਪਿੰਡ ਖੋਖਰਾ ਦੇ ਕਿਸਾਨ ਰਾਜ ਨਰੇਸ਼ ਸਿੰਘ ਨੇ ਕੱਲ ਰਾਤ ਲਗਭਗ 12.30 ਵਜੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਖ਼ਬਰ ਮਿਲਦਿਆਂ ਹੀ ਮਾਛੀਵਾੜਾ ਪੁਲਿਸ ਨੇ ਰਿਵਾਲਵਰ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਰਾਜ ਨਰੇਸ ਸਿੰਘ ਦੇ ਪੁੱਤਰ ਮਲਕੀਤ ਰਾਜ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਪਿਛਲੇ ਕਾਫੀ ਸਮੇ ਤੋ ਡਿਪਰੈਸ਼ਨ ਤਣਾਅ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦਾ ਪੰਚਕੂਲੇ ਤੋਂ ਇਲਾਜ ਵੀ ਚੱਲ ਰਿਹਾ ਸੀ ਕੱਲ੍ਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਸੌਣ ਲਈ ਚਲੇ ਗਏ। ਸਭ ਕੁਝ ਠੀਕ-ਠਾਕ ਸੀ। ਪਰ ਰਾਤ ਨੂੰ ਕਰੀਬ 12.30 ਵਜੇ ਮੈਨੂੰ ਮੇਰੀ ਮਾਤਾ ਨੇ ਉਠਾਇਆ ਤੇ ਜਦੋਂ ਅਸੀਂ ਕਮਰੇ ‘ਚ ਗਏ ਤਾਂ ਪਿਤਾ ਦੀ ਖੂਨ ਨਾਲ ਲੱਥ ਪੱਥ ਲਾਸ਼ ਦੇਖ ਕੇ ਸਾਡੇ ਹੋਸ਼ ਉਡ ਗਏ। ਪਿਤਾ ਦੀ ਲਾਸ਼ ਦੇ ਨੇੜੇ ਪਏ 32 ਬੋਰ ਦੀ ਪਿਸਤੌਲ ਵੀ ਪਈ ਸੀ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ 174 ਦੇ ਤਹਿਤ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।